
ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੈਮਲ ਵਾਲਾ ਵਿਖੇ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਜਗਸੀਰ ਸਿੰਘ ਬੱਬੂ, ਬੀ. ਪੀ. ਈ. ਓ ਅਸੋਕ ਨਾਰੰਗ ਅਤੇ ਕਮੇਟੀ ਦੇ ਚੇਅਰਮੈੇਂਨ ਗੁਰਮੀਤ ਸਿੰਘ ਵਲੋਂ ਰੀਬਨ ਕੱਟਕੇ ਕੀਤੀ ਗਈ। ਇੰਨਾਂ ਖੇਡਾਂ ਵਿੱਚ ਬਲਾਕ ਦੇ 7 ਸੈਂਟਰਾ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ । ਇਸ ਮੌਕੇ ਤੇ ਪਿੰਡ ਦੇ ਸਰਪੰਚ ਜਗਸੀਰ ਸਿੰਘ ਬੱਬੂ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਬਹੁਤ ਮਹੱਤਵ ਰਖਦੀਆਂ ਹਨ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਤੇ ਐਸ. ਐਮ. ਸੀ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਅਗਰੇਜ ਸਿੰਘ, ਕੁਲਬੀਰ ਸਿੰਘ ਪੰਚ, ਮਨਜੀਤ ਸਿੰਘ ਨੰਬਰਦਾਰ, ਬੂਟਾ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਅਤੇ ਸਕੂਲੀ ਵਿਦਿਆਥੀ ਹਾਜਰ ਸਨ।