ਅਮ੍ਰਿਤਸਰ, 22 ਅਕਤੂਬਰ (ਪ੍ਰੀਤਮ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਸੰਸਥਾਪਕ ਜਤਿੰਦਰ ਬਰਾੜ ਦੇ ਸਹਿਯੋਗ ਨਾਲ ਫੁੱਲ ਕਾਮੇਡੀ ਪਲੇਅ (ਨਾਟਕ) ਮਾਈ ਹਾਊਸ ਇਨ ਪ੍ਰਾਬਲਮ, ਜਿਸ ਦੇ ਲੇਖਕ ਰਜਿੰਦਰ ਕੁਮਾਰ ਤੇ ਨਿਰਦੇਸ਼ਕ ਗੁਰਿੰਦਰ ਸਿੰਘ ਹਨ ਦਾ ਪੰਜਾਬ ਨਾਟਸ਼ਾਲਾ ਵਿਖੇ ਮੰਚਨ ਕੀਤਾ ਗਿਆ।ਇਸ ਪਲੇਅ ਵਿੱਚ ਮਨੁੱਖੀ ਇੱਛਾਵਾਂ ਦੇ ਲੋੜ ਨਾਲੋਂ ਵੱਧ ਹੋਣ ‘ਤੇ ਕਟਾਕਸ਼ ਕੁੱਝ ਇਸ ਤਰਾਂ ਸਟੇਜ ‘ਤੇ ਰੂਪਮਾਨ ਕੀਤਾ ਹੈ ਕਿ ਇਸ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ।
ਇਸ ਪਲੇਅ ਵਿੱਚ ਜਸਪਾਲ ਪਾਇਲਟ, ਗੁਰਿੰਦਰ ਸਿੰਘ, ਅਮਨ ਭਾਰਦਵਾਜ, ਚੇਤਨ, ਗੁਰਜੀਤ, ਅਤੁੱਲ ਪੰਡਿਤ ਤੇ ਗੁਰਮੀਤ ਕੌਰ, ਰੂਪ ਸੰਧੂ ਤੇ ਮੁਸਕਾਨ ਨੇ ਵਧੀਆ ਅਦਾਕਾਰੀ ਦਾ ਪ੍ਰਦਰਸ਼ਨ ਕਰਕੇ ਖੂਬ ਵਾਹ-ਵਾਹ ਖੱਟੀ। ਖਚੱ-ਖੱੱਚ ਭਰੇ ਨਾਟ ਸ਼ਾਲਾ ਦੇ ਹਾਲ ਵਿੱਚ ਇਸ ਨਾਟਕ ਦਾ ਆਗਾਜ਼ ਮੁੱਖ ਮਹਿਮਾਨ ਰਜਿੰਦਰ ਸਿੰਘ ਮਰਵਾਹਾ ਅਤੇ ਜਤਿੰਦਰ ਬਰਾੜ ਨੇ ਸਾਂਝੇ ਤੌਰ ‘ਤੇ ਕੀਤਾ। ਇਸ ਮੌਕੇ ਹਾਜਰ ਦਰਸ਼ਕਾਂ ਤੇ ਸ਼ਖਸ਼ੀਅਤਾਂ ਵਿੱਚ ਮੁਕੇਸ਼ ਕੁੰਦਰਾ, ਪ੍ਰਦੀਪ ਮਲਿਕ, ਪੱਤਰਕਾਰ ਰਜਿੰਦਰ ਸਿੰਘ ਬਾਠ, ਰਿੰਕੂ ਮਾਨ, ਦਵਿਂਦਰ ਸਿੰਘ ਲਵਲੀ, ਮੁਕੇਸ਼ ਵੋਹਰਾ, ਸੀਮਾ ਸ਼ਰਮਾ, ਸੰਨੀ ਗਿੱਲ, ਦਵਿੰਦਰ ਆਦਿ ਸ਼ਾਮਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …