Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਲਾ-ਏ-ਨੂਰ ਸਮਾਪਤ

PPN22101409
ਅੰਮ੍ਰਿਤਸਰ, 22  ਅਕਤੂਬਰ (ਪ੍ਰੀਤਮ ਸਿੰਘ) – ਤਿੰਨ ਦਿਨਾਂ ਟੇਲੈਟ ਸਪੈਸ਼ਲ ਪ੍ਰੋਗਰਾਮ ਕਲਾ-ਏ-ਨੂਰ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਮਾਪਤ ਹੋ ਗਿਆ। ਇਸ ਵਿਸੇਸ਼ ਸਮਾਗਮ ਦਾ ਆਯੋਜਨ  ਯੂਨੀਵਰਸਿਟੀ ਦੇ ਲਾਈਫ਼ ਲੌਗ ਵਿਭਾਗ ਦੁਆਰਾ ਕਰਵਾਇਆ ਗਿਆ ਜਿਸ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਜ਼ੁਆਲੋਜੀ ਵਿਭਾਗ ਤੋਂ ਪ੍ਰੋਫੈਸਰ ਅਨੀਸ਼ ਦੂਆ ਅਤੇ ਪ੍ਰੋਫੈਸਰ ਇੰਚਾਰਜ ਲੋਕ ਸੰਪਰਕ ਵਿਭਾਗ ਇਸ ਮੋਕੇ ਮੁਖ ਮਹਿਮਾਨ ਸਨ ਅਤੇ ਉੱਘੀ ਸਿਖਿਅਕ ਕੰਨਸਲਟੈੱਟ ਸ੍ਰੀਮਤੀ ਨੀਤੂ ਦੂਆ ਨੇ ਵਿਦਿਆਰਥੀਆਂ ਵੱਲੋ  ਬਣਾਈਆ ਗਈਆ ਕਲਾ ਕ੍ਰਿਤੀਆਂ ਦੀ ਜੱਜਮੈਂਟ ਕੀਤੀ ।ਵਿਭਾਗ ਦੀ ਡਾਇਰੈਕਟਰ ਡਾ. ਗੁਰਪ੍ਰੀਤ ਕੌਰ ਨੇ ਮੁਖ ਮਹਿਮਾਨ  ਅਤੇ ਹੋਰਨਾਂ ਨੂੰ ਜੀ ਆਇਆ ਕਿਹਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਤੋ ਜਾਣੂ ਕਰਵਾਇਆ। ਪ੍ਰੋਫੈਸਰ ਦੂਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੀਆਂ ਗਤੀਵਿਧਿਆਂ ਅਤੇ ਪ੍ਰੋਗਰਾਮ ਵਿਦਿਆਰਥੀਆਂ ਦੀ ਉਸਾਰੀ ਰੁਚੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਆਤਮ ਵਿਸਵਾਸ਼ ਵੀ ਵਧਾਉਦੇ ਹਨ। ਉਨ੍ਹਾਂ ਕਿਹਾ ਕਿ ਕਲਾਤਮਿਕ ਰੁਚੀ ਨਾਲ ਵਿਦਿਆਰਥੀਆਂ ਦੀ ਛੁਪੀ ਪ੍ਰਤੀਬਾ ਵੀ ਸਾਹਮਣੇ ਆਉਂਦੀ ਹੈ।
ਡਾ. ਗੁਰਪ੍ਰੀਤ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਸਮਾਗਮ ਦੌਰਾਨ  ਵਿਭਾਗ ਦੇ ਵਿਦਿਆਰਥੀਆਂ ਵੱਲੋ  ਵੱਖ-ਵੱਖ ਮੁਕਾਬਲਿਆਂ ਵਿਚ ਨਾ ਵਰਤਣ ਯੋਗ ਸਮਾਨ ਤੋ ਵੱਖ-ਵੱਖ ਕਲਾ ਕ੍ਰਿਤੀਆਂ ਬਨਾੳਣ ਤੋ ਇਲਾਵਾ ਰੰਗੋਲੀ ਅਤੇ ਕੁਕਿੰਗ ਦੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਦੀ ਜੱਜਮੈਂਟ ਸ੍ਰੀਮਤੀ ਨੀਤੂ ਦੂਆ ਵੱਲੋ ਕੀਤੀ ਗਈ ਅਤੇ ਜੱਜਮੈਂਟ ਦੇ ਅਧਾਰ ਤੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply