ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਨਗਰ ਨਿਗਮ ਵਲੋਂ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਹੂਲਤਾਂ ਵਿੱਚ ਵਿੱਚ ਜਿਥੇ ਸ਼ੁੱਧ ਪੀਣ ਵਾਲਾ ਪਾਣੀ, ਦਰੁੱਸਤ ਸੀਵਰੇਜ ਵਿਵੱਸਥਾ, ਸਫਾਈ ਪ੍ਰਬੰਧ ਅਤੇ ਕੂੜੇ ਦੀ ਲਿਫਟਿੰਗ ਸ਼ਾਮਲ ਹੈ, ਉਥੇ ਸਟਰੀਟ ਲਾਈਟ ਵੀ ਬਹੁਤ ਜਰੂਰੀ ਸੇਵਾ ਹੈ।ਮੇਨ ਰੋਡਾਂ ਤੋਂ ਇਲਾਵਾ ਹਰੇਕ ਗਲੀ, ਮੁਹੱਲੇ ਵਿੱਚ ਵੀ ਸਟਰੀਟ ਹੋਣੀ ਲਾਜ਼ਮੀ ਹੈ, ਕਿਉਂਕਿ ਲਾਈਟ ਨਾ ਹੋਣ ਕਰਕੇ ਹਨੇਰੇ ਦਾ ਫਾਇਦਾ ਉਠਾ ਕੇ ਚੋਰੀ ਚਕਾਰੀ ਦੀਆਂ ਘਟਨਾਵਾਂ ਵਧਦੀਆਂ ਹਨ ਅਤੇ ਸੜਕਾਂ ਤੇ ਪਏ ਖੱਡੇ ਦੁਰਘਟਨਾਵਾਂ ਦਾ ਕਾਰਣ ਬਣਦੇ ਹਨ।
ਮੇਅਰ ਨੇ ਦੱਸਿਆ ਕਿ ਮੌਜ਼ੂਦਾ ਨਗਰ ਨਿਗਮ ਹਾਊਸ ਆਉਣ ਤੋਂ ਪਹਿਲਾਂ ਸ਼ਹਿਰ ਦੀਆਂ ਮੇਨ ਸੜਕਾਂ ਤੇ ਗਲੀ, ਮੁਹੱਲਿਆਂ ਵਿਚ ਸਟਰੀਟ ਲਾਈਟ ਦੀ ਹਾਲਤ ਬਹੁਤ ਮਾੜੀ ਸੀ।ਪਰ ਮੌਜ਼ੂਦਾ ਹਾਊਸ ਹੋਂਦ ਆਉਣ ‘ਤੇ ਸਭ ਤੋਂ ਪਹਿਲਾਂ ਸਮਾਰਟ ਸਿਟੀ ਅਧੀਨ ਸਾਰੇ ਸ਼ਹਿਰ ‘ਚ 2017-18 ਵਿਚ ਸ਼ਹਿਰ ਦਾ ਸਰਵੇਖਣ ਕਰਵਾਇਆ ਗਿਆ ਸੀ ਜਿਸ ਉਪਰੰਤ ਤਕਰੀਬਨ 35 ਕਰੋੜ ਰੁਪਏ ਦੀ ਲਾਗਤ ਨਾਲ 68000 ਸਟਰੀਟ ਲਾਈਟ ਪੁਆਇੰਟ ਜਗਾ ਦਿੱਤੇ ਗਏ ਹਨ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਗਲੀ, ਮੁਹੱਲੇ ਰਾਤ ਸਮੇਂ ਐਲ.ਈ.ਲਾਈਟਾਂ ਦੀ ਦੁਧੀਆ ਰੋਸ਼ਨੀ ਨਾਲ ਚਮਕ ਰਹੇ ਹਨ।ਉਨਾਂ ਕਿਹਾ ਕਿ ਕੁੱਝ ਵਾਰਡਾਂ ਵਿੱਚ ਲਾਈਟਾਂ ਲੱਗਣੀਆਂ ਰਹਿ ਗਈਆਂ ਸਨ।ਇਸ ਲਈ 7.50 ਕਰੋੜ ਦਾ ਐਸਟੀਮੇਟ ਪਾਸ ਕੀਤਾ ਗਿਆ ਹੈ। ਜਿਸ ਨਾਲ ਰਹਿੰਦੇ ਇਲਾਕਿਆਂ ਵਿਚ ਵੀ ਪੁਆਇੰਟ ਲਗਾ ਦਿੱਤੇ ਜਾਣਗੇ।
ਮੇਅਰ ਰਿੰਟੂ ਨੇ ਦੱਸਿਆ ਕਿ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਅਧੀਨ ਆਉਂਦੀਆਂ ਰਣਜੀਤ ਐਵਨਿਊ ਡੀ ਤੇ ਈ ਬਲਾਕ, ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ, ਰਸੇ ਕੋਰਸ ਰੋਡ, ਸਰਕੂਲਰ ਰੋਡ, ਕਚਹਿਰੀ ਚੌਕ ਤੋਂ ਤਿਕੋਣੀ ਸੜਕ ਮਜੀਠਾ ਰੋਡ, ਮਕਬੂਲ ਰੋਡ, ਸ਼ਿਵਾਲਾ ਰੋਡ, ਮਾਲ ਮੰਡੀ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀ ਘਿਓ ਮੰਡੀ ਤੋਂ ਬਜਾਰ ਪੇਟੀਆਂ ਤੇ ਜਲਿਆਂਵਾਲਾ ਬਾਗ ਅਤੇ ਬੀ.ਆਰ.ਟੀ.ਐਸ ਰੂਟ ਦੀਆਂ ਸੜਕਾਂ ਵੀ ਨਗਰ ਨਿਗਮ ਆਪਣੇ ਅਧਿਕਾਰ ‘ਚ ਲੈਣ ਜਾ ਰਿਹਾ ਹੈ।ਜਿਥੇ ਐਲ.ਈ.ਡੀ ਲਾਈਟਾਂ ਲਗਾ ਕੇ ਸਟਰੀਟ ਲਾਈਟ ਚਾਲੂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਸ਼ੀਹਰ ਦੇ ਪ੍ਰਮੁੱਖ ਚੌਕਾਂ ਵਿੱਚ ਲੱਗੀਆਂ ਹਾਈ ਮਾਸਕ ਲਾਈਟਾਂ ਵੀ ਐਲ.ਈ.ਡੀ ਬੱਲਬਾਂ ਨਾਲ ਬਦਲੀਆਂ ਜਾ ਰਹੀਆਂ ਹਨ।ਸਥਾਨਕ ਭੰਡਾਰੀ ਪੁੱਲ ਦੀ ਬਦਲੀ ਗਈ ਹਾਈਮਾਸਕ ਲਾਈਟ ਚੁਫੇਰੇ ਦੂਰ ਤੱਕ ਰੋਸ਼ਨੀ ਫੈਲਾ ਰਹੀ ਹੈ।ਉਨਾਂ ਕਿਹਾ ਕਿ ਸਟਰੀਟ ਲਾਈਟਾਂ ਸਬੰਧੀ ਕਿਸੇ ਮੁਸਕਲ ਦੇ ਹੱਲ ਕਈ ਸ਼ਿਕਾਇਤ ਕੇਂਦਰ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …