Tuesday, December 24, 2024

21 ਨਵੰਬਰ ਤੋਂ 4 ਦਸੰਬਰ ਤੱਕ ਮਨਾਇਆ ਜਾਵੇਗਾ ਨਸਬੰਦੀ ਪੰਦਰਵਾੜਾ

ਸਿਵਲ ਸਰਜਨ ਵਲੋਂ ਜਾਗਰੂਕਤਾ ਮੁਹਿੰਮ ਲਈ ਬੀ.ਈ.ਈਜ਼ ਤੇ ਐਸ.ਆਈ ਨਾਲ ਮੀਟਿੰਗ

ਕਪੂਰਥਲਾ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਵਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਨਸਬੰਦੀ ਪੰਦਰਾਵਾੜਾ ਮਨਾਇਆ ਜਾਵੇਗਾ ਤਾਂ ਜੋ ਪਰਿਵਾਰ ਨਿਯੋਜਨ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।
                    ਅੱਜ ਇਸ ਸਬੰਧੀ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਵਲੋਂ ਬੀ.ਈ ਈਜ਼ ਤੇ ਐਸ.ਆਈ ਨਾਲ ਮੀਟਿੰਗ ਕਰਕੇ ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ ਲਹਿਰ ਸ਼ੁਰੂ ਕਰਨ ਬਾਰੇ ਕਿਹਾ ਗਿਆ।ਉਨਾਂ ਕਿਹਾ ਕਿ ਪਰਿਵਾਰ ਨਿਯੋਜਨ ਅਤੇ ਪ੍ਰਜਨਨ ਸਿਹਤ ਵਿੱਚ ਮਰਦਾਂ ਦੀ ਭਾਗੀਦਾਰੀ ਅਹਿਮ ਹੈ ਪਰ ਜਾਗਰੂਕਤਾ ਦੀ ਕਮੀ ਦੇ ਚੱਲਦਿਆਂ ਪੁਰਸ਼ ਨਸਬੰਦੀ ਕਰਵਾਉਣ ਤੋਂ ਕਤਰਾਉਂਦੇ ਹਨ।ਜਿਸ ਲਈ ਮਰਦਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ।ਡਾ. ਸੁਰਿੰਦਰ ਕੁਮਾਰ ਨੇ ਪੁਰਸ਼ ਵਰਗ ਨੂੰ ਅਪੀਲ ਵੀ ਕੀਤੀ ਕਿ ਉਹ ਗਲਤ ਧਾਰਨਾਵਾਂ ਤੋਂ ਉਪਰ ਉਠ ਕੇ ਪਰਿਵਾਰ ਨਿਯੋਜਨ ਦੇ ਇਸ ਤਰੀਕੇ ਨੂੰ ਅਪਣਾਉਣ।
                  ਡਾ. ਬਲਵੰਤ ਸਿੰਘ ਨੇ ਹਾਜ਼ਰੀਨ ਨੂੰ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਏ।ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਦੱਸਿਆ ਕਿ ਨਸਬੰਦੀ ਪੰਦਰਵਾੜੇ ਦੇ ਤਹਿਤ ਹੀ ਮੋਬੀਲਾਈਜੇਸ਼ਨ ਹਫਤਾ ਮਨਾਇਆ ਜਾਣਾ ਹੈ।ਜਿਸ ਦੇ ਤਹਿਤ ਟਾਰਗੇਟ ਜੋੜਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਏ।ਉਨਾਂ ਨੂੰ ਪਰਿਵਾਰ ਨਿਯੋਜਨ ਦੀ ਮਹੱਤਤਾ ਦੱਸੀ ਜਾਵੇ ਤੇ ਜਾਗਰੂਕ ਕੀਤਾ ਜਾਏ।ਉਨਾਂ ਜਾਣਕਾਰੀ ਦਿੱਤੀ ਕਿ 21 ਨਵੰਬਰ ਤੋਂ 4 ਦਸੰਬਰ ਤੱਕ ਸਰਵਿਸ ਡਲਿਵਰੀ ਹਫਤਾ ਮਨਾਇਆ ਜਾਏਗਾ।ਜਿਸ ਦੇ ਤਹਿਤ ਮੁਫਤ ਕੈਂਪ ਲਗਾ ਕੇ ਨਸਬੰਦੀ ਦੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ।
                     ਡਾ. ਸੁਖਵਿੰਦਰ ਕੌਰ ਜਿਲ੍ਹਾ ਪ੍ਰੋਗਰਾਮ ਮੈਨੇਜਰ ਨੇ ਕਿਹਾ ਕਿ ਨਸਬੰਦੀ ਪਖਵਾੜੇ ਦੀ ਵੱਧ ਤੋਂ ਵੱਧ ਜਾਗਰੂਕਤਾ ਫੀਲਡ ਵਿਚ ਕੀਤੀ ਜਾਏ ਤਾਂ ਜੋ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਨਸਬੰਦੀ ਦੇ ਕੇਸ ਕਰਵਾਏ ਜਾ ਸਕਣ।
                    ਇਸ ਮੌਕੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਜਿਲਾ ਬੀ.ਸੀ.ਸੀ ਕੋਆਰਡੀਨੇਟਰ ਜੋਤੀ ਆਨੰਦ, ਬੀ.ਈ.ਈ ਰਵਿੰਦਰ ਜੱਸਲ, ਬਿਕਰਮਜੀਤ ਸਿੰਘ, ਸੁਸ਼ਮਾ ਕੋਰੀ, ਸਤਨਾਮ ਸਿੰਘ, ਨੀਤੂ ਸਰੋਆ ਤੇ ਹੋਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …