Monday, December 23, 2024

ਮਾਲਵਾ ਕਾਲਜ ਦੇ ਸੇਵਾਮੁਕਤ ਕਰਮਚਾਰੀ ਪਿਆਰਾ ਸਿੰਘ ਬੌਂਦਲੀ ਦਾ ਦਿਹਾਂਤ

ਸਮਰਾਲਾ, 16 ਜਨਵਰੀ (ਇੰਦਰਜੀਤ ਸਿੰਘ ਕੰਗ) – ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿੱਚ ਬਤੌਰ ਸੇਵਾ ਨਿਭਾਅ ਚੁੱਕੇ ਪਿਆਰਾ ਸਿੰਘ ਬੌਂਦਲੀ ਦਾ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬੌਂਦਲੀ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਪਿਆਰਾ ਸਿੰਘ ਬੌਂਦਲੀ ਨੇ ਮਾਲਵਾ ਕਾਲਜ ਵਿੱਚ ਬਤੌਰ ਸੇਵਾਦਾਰ ਵਜੋਂ ਆਪਣੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਸਨ।ਉਨ੍ਹਾਂ ਦੀ ਹਲੀਮੀ ਅਤੇ ਪਿਆਰ ਸਦਕਾ ਉਨ੍ਹਾਂ ਨੂੰ ਸਾਰੇ ਚਾਚਾ ਸ਼ਬਦ ਨਾਲ ਸੰਬੋਧਨ ਕਰਦੇ ਸਨ।ਅੰਤਿਮ ਸਸਕਾਰ ਮੌਕੇ ਕਾਲਜ ਦੇ ਸਮੂਹ ਸਟਾਫ ਵਲੋਂ ਉਨ੍ਹਾਂ ਦੀ ਦੇਹ ‘ਤੇ ਲੋਈ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਸਸਕਾਰ ਮੌਕੇ ਇਲਾਕੇ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
                  ਪਿਆਰਾ ਸਿੰਘ ਪੰਜਾਬੀ ਅਖਬਾਰ ਦੇ ਪੱਤਰਕਾਰ ਦਰਸ਼ਨ ਸਿੰਘ ਬੌਂਦਲੀ, ਪ੍ਰੀਤਮ ਸਿੰਘ ਪੰਚ ਤੇ ਭਗਵੰਤ ਸਿੰਘ ਬੌਂਦਲੀ ਦੇ ਸਕੇ ਚਾਚਾ ਸਨ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਪ੍ਰਮੁਖ ਤੌਰ ‘ਤੇ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ, ਈਸ਼ਰ ਸਿੰਘ ਮਿਹਰਬਾਨ ਸਾਬਕਾ ਮੰਤਰੀ ਪੰਜਾਬ, ਜਗਮੋਹਣ ਸਿੰਘ ਕੰਗ ਸਾਬਕਾ ਮੰਤਰੀ ਪੰਜਾਬ, ਬਲਵੀਰ ਸਿੰਘ ਸਿਧੂ ਕੈਬਨਿਟ ਮੰਤਰੀ ਪੰਜਾਬ, ਲਖਵੀਰ ਸਿੰਘ ਲੱਖਾ ਕਾਂਗਰਸੀ ਹਲਕਾ ਵਿਧਾਇਕ ਪਾਇਲ, ਗੁਰਪ੍ਰੀਤ ਸਿੰਘ ਜੀ.ਪੀ ਹਲਕਾ ਵਿਧਾਇਕ ਬੱਸੀ ਪਠਾਣਾ, ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ, ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ, ਪਰਮਿੰਦਰ ਸਿੰਘ ਗਾਲਿਬ ਸੂਬਾ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ ਪੰਜਾਬ, ਰਣਬੀਰ ਸਿੰਘ ਜੱਜੀ ਪ੍ਰਧਾਨ ਪੱਤਰਕਾਰ ਯੂਨੀਅਨ ਫਤਹਿਗੜ੍ਹ ਸਾਹਿਬ, ਕਸਤੂਰੀ ਲਾਲ ਮਿੰਟੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸੁਰਿੰਦਰ ਸਿੰਘ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ, ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਜਤਿੰਦਰ ਸਿੰਘ ਜੋਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਵਤਾਰ ਸਿੰਘ ਰਿਆ ਮੈਂਬਰ ਐਸ.ਜੀ.ਪੀ.ਸੀ, ਬਲਵੀਰ ਸਿੰਘ ਸਿੱਧੂ ਮਾਲਵਾ ਪ੍ਰੈਸ ਕਲੱਬ ਖਮਾਣੋਂ, ਸੁਰਮੁੱਖ ਸਿੰਘ ਹਰਬੰਸਪੁਰਾ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ ਲੁਧਿਆਣਾ ਆਦਿ ਸ਼ਾਮਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …