Monday, December 23, 2024

ਅਕਸ ਰੰਗਮੰਚ ਸਮਰਾਲਾ ਵਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਪ੍ਰਦਰਸ਼ਨ

ਰਾਜਵਿੰਦਰ ਸਮਰਾਲਾ ਨੇ ਅਲੱਗ ਅੰਦਾਜ਼ ‘ਚ ਕੇਕ ਕੱਟ ਕੇ ਮਨਾਇਆ ਜਨਮ ਦਿਨ

ਸਮਰਾਲਾ, 20 ਜਨਵਰੀ (ਇੰਦਰਜੀਤ ਸਿੰਘ ਕੰਗ) – ਅੱਜ ਸਮਰਾਲਾ ਦੇ ਮੇਨ ਚੌਂਕ ਵਿਚ ਅਕਸ ਰੰਗਮੰਚ ਸਮਰਾਲਾ ਦੀ ਸਮੁੱਚੀ ਟੀਮ ਨੇ ਮੰਚ ਦੇ ਡਾਇਰੈਕਟਰ ਰਾਜਵਿੰਦਰ ਸਮਰਾਲਾ ਦੀ ਅਗਵਾਈ ਹੇਠ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਆਪਣਾ ਜਨਮ ਦਿਨ ਮਨਾਇਆ।
ਜਿਕਰਯੋਗ ਹੈ ਕਿ ਅੱਜ ਮੰਚ ਦੇ ਡਾਇਰੈਕਟਰ ਰਾਜਵਿੰਦਰ ਸਮਰਾਲਾ ਦਾ ਜਨਮ ਦਿਨ ਵੀ ਵੱਖਰੇ ਤਰੀਕੇ ਨਾਲ ਮੇਨ ਚੌਂਕ ਵਿੱਚ ਕੇਕ ਕੱਟ ਕੇ ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਗਈ।ਕਿਸਾਨਾਂ ਦੇ ਹੱਕ ਵਿਚ ਹੱਥ ਵਿੱਚ ਸਲੋਗਨ ਅਤੇ ਮਸ਼ਾਲਾਂ ਫੜ੍ਹ ਕੇ ਅਕਾਸ਼ ਗੂੰਜਵੇਂ ਨਾਅਰੇ ਲਗਾਏ ਗਏ।ਗਗਨਦੀਪ ਸ਼ਰਮਾ ਨੇ ਕਿਹਾ ਪਿਛਲੇ 55 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਅਕਸ ਰੰਗਮੰਚ ਸਮਰਾਲਾ ਦੀ ਟੀਮ ਤਿੰਨ ਵਾਰ ਆਪਣੇ ਨਾਟਕ ਅੰਨਦਾਤਾ ਦਾ ਪ੍ਰਦਰਸ਼ਨ ਕਰਕੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਚੁੱਕੀ ਹੈ।ਇਸ ਤੋਂ ਇਲਾਵਾ ਇਹ ਟੀਮ ਸਮਰਾਲਾ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਆਪਣੇ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।ਸਮੁੱਚੀ ਟੀਮ ਵਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ 26 ਜਨਵਰੀ ਨੂੰ ਹੁਮ ਹੁਮਾਂ ਦੇ ਦਿੱਲੀ ਪੁੱਜਣ ਤਾਂ ਜੋ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਵਿਚੋਂ ਉਠਾਇਆ ਜਾ ਸਕੇ।
                ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਕੌਰ ਦਿਆਲਪੁਰਾ, ਗਗਨਦੀਪ ਸ਼ਰਮਾ, ਅਜੈ ਸ਼ਰਮਾ, ਰਵੀ ਹੰਸ, ਦੀਪਕ ਚੇਤਨ, ਉਦੈਵੀਰ ਸਿੰਘ, ਕੁਨਾਲਅਭੈਜੀਤ ਸਿੰਘ, ਦਲਵੀਰ ਸਿੰਘ ਮੰਜਾਲੀ, ਅਬਦੁਲ ਖਾਨ, ਗਿੰਨੀ ਮਨੈਲਾ, ਹਰਜੋਤ ਮਾਂਗਟ, ਨੀਰਜ਼ ਸਿਹਾਲਾ, ਪੁਨੀਤ ਸਿਹਾਲਾ, ਅਮਨਵੀਰ ਫਰੌਰ, ਪਰਮਿੰਦਰ ਸੇਡਾ, ਇੰਦਰਜੀਤ ਸਿੰਘ ਕੰਗ, ਕਰਨ ਬੌਂਦਲੀ, ਸ਼ੀਨੂ ਦਿਆਲਪੁਰਾ, ਇੰਦਰਜੀਤ ਸਮਰਾਲਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …