Sunday, February 9, 2025

 ‘ਵਿਸ਼ਵ ਸਟਰੋਕ ਦਿਹਾੜੇ’ ਅਮਨਦੀਪ ਹਸਪਤਾਲ ਨੇ ਸਟਰੋਕ ਦੇ ਖਿਲਾਫ ਦਿਤਾ ਨਾਅਰਾ ‘ਇਲਾਜ਼ ਰੋਕਣਾ ਹਰਾਨਾ’

PPN29101401
ਅੰਮ੍ਰਿਤਸਰ 29 ਅਕਟੂਬਰ (ਜਗਦੀਪ ਸਿੰਘ ਸੱਗੂ) – ਵਿਸ਼ਵ ਸਟਰੋਕ ਦਿਹਾੜੇ ਦੇ ਮੌਕੇ ਤੇ ਸਵੇਰੇ ਕੰਪਨੀ ਬਾਗ ਵਿਖੇ ਮਾਰਚ ਕਰਦੇ ਹੋਏ ਅਮਨਦੀਪ ਹਸਪਤਾਲ ਦੇ ਡਾਕਟਰਾਂ, ਸਵੇਰੇ ਸੈਰ ਕਰਨ ਵਾਲਿਆਂ ਦੇ ਨਾਲ ਵਿਦਿਆਰਥੀਆਂ ਨੇ ਸਟਰੋਕ ਦੇ ਖਿਲਾਫ ਨਾਰੇ ‘ਇਲਾਜ ਰੋਕਣਾ ਹਰਾਨਾ’ ਨੂੰ ਉਤਸ਼ਾਹ ਨਾਲ ਭਰ ਦਿਤਾ।
ਬਹੁਤ ਸਾਰੇ ਲੋਕਾਂ ਨੇ ਇਸ 30 ਮਿੰਟ ਦੀ ਮਾਰਚ ਵਿਚ ਨਾ ਸਿਰ ਹਿੱਸਾ ਲਿਆ ਸਗੋਂ ਹੋਰ ਲੋਕਾਂ ਨੂੰ ਵੀ ਸੈਰ ਦੇ ਫਾਇਦੇ ਦੱਸਦੇ ਹੋਏ ਪ੍ਰੋਤਸਾਹਿਤ ਕੀਤਾ।
ਇਸ ਮਾਰਚ ਦੀ ਪ੍ਰਧਾਨਗੀ ਕਰ ਰਹੇ ਡਾ. ਮਾਨਿਕ ਮਹਾਜਨ ਐਮ.ਡੀ. ਦਵਾ, ਡੀ.ਐਸ ਨਿਊਰੋਲਾੱਜੀ ਦੇ ਨਾਲ ਹਸਪਤਾਲ ਦੇ ਡਾਇਰੈਟਰ ਡਾ. ਅਵਤਾਰ ਸਿੰਘ ਅਤੇ ਡਾ. ਅਮਨਦੀਪ ਕੌਰ ਵੀ ਇਸ ਰੈਲੀ ਵਿਚ ਹਾਜਰ ਸਨ। ਸਵੇਰੇ ਸੈਰ ਕਰਨ ਵਾਲਿਆਂ ਅਤੇ ਹੋਰਨਾਂ ਨੇ ਇਸ ਖਾਸ ਦਿਹਾੜੇ ਮੌਕੇ ਡਾਕਟਰ ਮਹਾਜਨ ਨੇ ਦੱਸਿਆ ਕਿ ਭਾਰਤ ਵਿਚ 10.4 ਲੱਖ ਲੋਕ ਇਕ ਸਾਲ ਵਿਚ ਸਟਰੋਕ ਨਾਲ ਪੀੜਿਤ ਹੁੰਦੇ ਹਨ।
ਤਕਰੀਬਨ 6.4 ਲਖ ਲੋਕਾਂ ਦੀ ਸਟਰੋਕ ਨਾਲ ਮੌਤ ਹੋ ਜਾਂਦੀ ਹੈ ਅਤੇ ਸਟਰੋਕ ਦੁਨਿਆਂ ਭਰ ਵਿਚ ਹੋਣ ਵਾਲੀਆਂ ਮੌਤਾਂ ਵਿਚ ਸਾਰੇ ਪ੍ਰਮੁਖ ਕਾਰਣਾਂ ਵਿਚੋ ਇਕ ਮਹਤਵਪੂਰਣ ਕਾਰਣ ਹੈ।
ਉਨ੍ਹਾਂ ਦੱਸਿਆ ਕਿ ਸਟਰੋਕ ਦੀ ਪਹਿਚਾਨ ਕਰਨ ਲਈ ਸਭ ਤੋ ਆਸਾਨ ਤਰੀਕਾ ਫਾਸਟ ਵਿਧੀ ਹੈ। ਇਸ ਰਾਹੀ ਚੇਹਰੇ ਤੇ ਮੁਸਕਰਾਹਟ ਵੇਲੇ ਜੇਕਰ ਇਕ ਪਾਸੇ ਝੁੱਕ ਜਾਵੇ, ਦੋਨਾਂ ਬਾਹਾਂ ਉਪਰ ਕਰਨ ਤੇ ਇਕ ਬਾਹ ਦਾ ਵਹਾਅ ਥਲੇ ਵੱਲ ਜਾਂ ਬੋਲਣ ਵਿਚ ਆਵਾਜ ਅਸਿਥ ਅਤੇ ਅਜੀਬ ਤਰੀਕੇ ਨਾਲ ਨਿਕਲਨਾ, ਇਹ ਜਾਂ ਇਨ੍ਹਾਂ ਵਿਚੋ ਇਕ ਵੀ ਨਿਸ਼ਾਨਾ ਮੌਜੂਦ ਹੋਣ ‘ਤੇ ਚਿਕਿਤਸਕ ਦੀ ਮਦਦ ਜਲਦ ਲਵੋ।
ਇਸ ਤੋ ਇਲਾਵਾ ਇਸ ਦਿਹਾੜ ਤੇ ਅਮਨਦੀਪ ਹਸਪਤਾਲ ਦੇ ਓ.ਪੀ.ਡੀ. ਕਲੀਨਿਕ ਵਿਖੇ ਮੁਫਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਡਾਕਟਰਾਂ ਦੇ ਸ਼ਰੀਰਕ ਦੇਖਭਾਲ ਤੇ ਲਾਹਵੰਦ ਜਾਣਕਾਰੀ ਸਾਂਝੀ ਕੀਤੀ।
ਡਾ. ਏ.ਏ. ਮਹਿਰਾ, ਡਾ. ਰਵੀ ਮਹਾਜਨ ਨੇ ਮਰੀਜਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਕਈ ਕਾਰਣਾਂ ਤੇ ਆਸਾਨੀ ਨਾਂਲ ਕਾਬੂ ਸੰਭਵ ਹੈ ਜਿਵੇ ਕਿ ਸਿਗਰਟ ਨਾ ਪੀਣਾ, ਸ਼ਰਾਬ, ਵਧਿਆ ਹੋਇਆ ਕੋਲੇਸਟਰੋਲ, ਬਲੱਡ ਪਰੇਸ਼ਰ, ਜਿਆਦਾ ਨਮਕ ਖਾਣਾ, ਕੋਲਡ ਡ੍ਰਿੰਕ ਤੋ ਇਲਾਵਾ ਜੰਕ ਫੂਡ ਤੇ ਰੋਕਥਾਮ।
ਕਈ ਹੋਰ ਕਾਰਣ ਜਿਵੇ ਕਿ ਉਮਰ, ਸਟਰੋਕ ਦਾ ਪਰਿਵਾਰ ਵਿਚ ਇਤਹਾਸ, ਜਾਤੀ ਆਦਿ ਤੇ ਕਾਬੂ ਨਹੀ ਪਾਇਆ ਜਾ ਸਕਦਾ ਇਸ ਲਈ ਤਰੰਦਰੁਸਤ ਰਹਿਣ ਲਈ ਸਿਗਰਟ ਨੂੰ ਛਡਣਾ, ਸ਼ਰਾਬ ਨੂੰ ਘਟ ਕਰਨਾ ਜਾਂ ਛਡਣਾ, ਘਟ ਤੋ ਘਟ ਅੱਧਾ ਘੰਟਾਂ ਪੈਦਲ ਸੈਰ ਤਕਰੀਬਨ 5 ਵਾਰ ਹਫਤੇ ਵਿਚ, ਰੋਜਾਨਾ ਕਸਰਤ ਨਾਲ ਤਰੰਦਰੁਸਤ ਰਹਿਣ ਲਈ ਮਦਦ ਮਿਲੇਗੀ।
ਇਸ ਮੌਕੇ ਤੇ ਡਾਕਟਰਾਂ ਨੇ ਸਟਰੋਕ, ਮਿਰਗੀ, ਮਾਇਗਰੇਨ ਸਿਰਦਰਦ, ਬਰੇਨ ਟਿਯੂਮਰ ਅਤੇ ਬਰੇਨ ਸਟਰੋਕ, ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ। ਇਸ ਦੇ ਨਾਲ ਈ.ਸੀ.ਜ., ਵੀਡਿਓ ਈ.ਸੀ.ਜੀ., ਈ.ਐਮ.ਜੀ., ਐਨ.ਸੀ.ਐਸ., ਵੀ.ਆਈ.ਪੀ., ਆਰ.ਐਨ.ਐਸ. ਅਤੇ ਹੋਰਨਾਂ ਨੂੰ ਨਾਮ-ਮਾਤਰ ਕੀਮਤ ‘ਤੇ ਹਸਪਤਾਲ ਰਾਹੀ ਜਾਂਚ ਕੀਤੀ ਗਈ।
ਇਸ ਮੌਕੇ ਤੇ ਹਾਜਿਰ ਹੋਰ ਪ੍ਰਮੁਖ ਡਾਕਟਰਾਂ ਵਿਚ ਡਾ. ਕੰਵਲਜੀਤ ਸਿੰਘ, ਡਾ. ਰਾਜੀਵ ਮਹਿਰਾ, ਡਾ. ਪਰਲਾਦ ਦੁੱਗਲ, ਡਾ. ਪਰਮਜੀਤ ਕਾਹਲੋ, ਡਾ. ਰਵੀਕਾਂਤ ਸ਼ਰਮਾਂ, ਡਾ. ਪੰਕਜ ਸੋਨੀ, ਡਾ. ਸੁਨੀਲ ਦੱਤ ਸਾਮਿਲ ਸਨ।

Check Also

ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …

Leave a Reply