Saturday, September 21, 2024

ਖੇਡ ਵਿਭਾਗ ਪਠਾਨਕੋਟ ਦੇ ਸਾਲ 2021-22 ਦੇ ਸਪੋਰਟਸ ਵਿੰਗ (ਸਕੂਲਜ਼) ਟਰਾਇਲ ਸੰਪਨ

ਪਠਾਨਕੋਟ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀ ਡੀ.ਪੀ.ਐਸ ਖਰਬੰਦਾ ਅਤੇ ਜ਼ਿਲ੍ਹਾ ਖੇਡ ਅਫਸਰ ਸੁਖਚੈਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਸਥਾਨਾਂ ‘ਤੇ ਸਪੋਰਟਸ ਵਿੰਗ ਸਕੂਲਾਂ ‘ਚ ਅਲੱਗ ਅਲੱਗ ਖੇਡਾਂ ਲਈ ਸਾਲ 2021-22 ਦੇ ਸੈਸ਼ਨ ‘ਚ ਦਾਖਲਾ ਟਰਾਇਲ ਸੰਪਨ ਹੋ ਗਏ ਹਨ।ਜ਼ਿਲ੍ਹਾ ਪਠਾਨਕੋਟ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੇ ਟਰਾਇਲ ਸਪੋਰਟਸ ਵਿਭਾਗ ਦੇ ਕੋਚ ਸ੍ਰੀਮਤੀ ਸਤਵੰਤ ਕੌਰ (ਐਥਲੈਟਿਕਸ), ਸ੍ਰੀਮਤੀ ਕੁਲਵਿੰਦਰ ਕੌਰ (ਕੁਸ਼ਤੀ), ਜਗਜੀਤ ਸਿੰਘ (ਵਾਲੀਬਾਲ) ਅਤੇ ਸ੍ਰੀਮਤੀ ਪੂਜਾ ਰਾਣੀ (ਫੁੱਟਬਾਲ) ਵਲੋਂ ਲਏ ਗਏ।ਇਹ ਟਰਾਇਲ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ ਤੋਂ ਘੱਟ ਅਤੇ 19 ਸਾਲ ਤੋਂ ਘੱਟ (ਲੜਕੇ ਅਤੇ ਲੜਕੀਆਂ) ਦੇ ਲਏ ਗਏ ਹਨ।ਜ਼ਿਲ੍ਹਾ ਸਪੋਰਟਸ ਅਫਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਇਹਨਾਂ ਵਿੰਗਾਂ ਵਿੱਚ ਦਾਖਲ ਡੇਅ ਸਕਾਲਰ ਖਿਡਾਰੀਆਂ ਨੂੰ 100/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਡਾਈਟ ਅਤੇ ਫ੍ਰੀ ਕੋਚਿੰਗ ਦਿੱਤੀ ਜਾਵੇਗੀ।ਇਨਾਂ ਟਰਾਇਲਾਂ ਵਿੱਚ ਲਗਭਗ 500 ਤੋਂ ਵੱਧ ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।
                     ਇਸ ਮੌਕੇ ਡੀ.ਐਮ ਸਪੋਰਟਸ ਅਰੁਣ ਕੁਮਾਰ ਤੇ ਸੰਜੀਵ ਸ਼ਰਮਾ, ਡੀ.ਪੀ.ਈ ਰਜਿੰਦਰ ਕੁਮਾਰ ਤੇ ਰਵਿੰਦਰ ਸਿੰਘ, ਹਰਪ੍ਰੀਤ ਸਿੰਘ ਬਾਕਸਿੰਗ ਕੋਚ, ਚੰਦਨ ਮਹਾਜਨ ਤੈਰਾਕੀ ਕੋਚ, ਬਲਜੀਤ ਸਿੰਘ ਕਲਰਕ, ਮਿਸ ਸ਼ਮਾ ਵਾਲੀਬਾਲ ਕੋਚ ਤੇ ਦਵਿੰਦਰ ਸਿੰਘ ਐਥਲੈਟਿਕਸ ਕੋਚ ਹਾਜ਼ਰ ਰਹੇ।ਉਨ੍ਹਾਂ ਦੱਸਿਆ ਕਿ ਤੈਰਾਕੀ ਦੇ ਟਰਾਇਲ 07-4-2021 ਨੂੰ ਕਰਵਾਏ ਜਾਣਗੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …