ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਸਾਲ 2020-21 ਲਈ ਵੱਖ-ਵੱਖ ਵਿਭਾਗਾਂ ਦੇ ਮਿਥੇ ਗਏ ਬਜ਼ਟ ਟੀਚਿਆਂ ਅਤੇ ਆਉਣ ਵਾਲੇ ਵਿੱਤੀ ਸਾਲ 2021-22 ਤੇ ਵਿਚਾਰ-ਵਟਾਂਦਰਾ ਕਰਨ ਲਈ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਉਪ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ।ਇਸ ਵਿਚ ਵਿੱਤੀ ਸਾਲ 2021-22 ਦੇ ਅਨੁਮਾਨਿਤ ਬਜ਼ਟ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਜ਼ਟ ਇਸ ਤਰ੍ਹਾਂ ਨਾਲ ਤਿਆਰ ਕਰਨ ਲਈ ਕਿਹਾ, ਜਿਸ ਵਿਚ ਸਾਲ 2020-21 ਦੇ ਘਾਟਿਆਂ ਨੂੰ ਵੀ ਪੁਰਾ ਕੀਤਾ ਜਾ ਸਕੇ।
ਮੀਟਿੰਗ ਵਿਚ ਨਗਰ ਨਿਗਮ ਦੀ ਆਮਦਨ ਦੇ ਵਸੀਲਿਆਂ ਦੇ ਵਿਭਾਗ ਜਿਵੇਂ ਕਿ ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ, ਬਿਲਡਿੰਗ ਵਿਭਾਗ ਅਤੇ ਹੋਰਨਾ ਵਿਭਾਗਾਂ ਵਲੋਂ ਵਿੱਤੀ ਸਾਲ 2020-21 ਦੌਰਾਨ ਪ੍ਰਾਪਤ ਕੀਤੇ ਗਏ ਟੀਚਿਆਂ ਬਾਰੇ ਜਾਣਕਾਰੀ ਦਿੱਤੀ ਗਈ।ਵਿਭਾਗਾਂ ਦੇ ਬਜ਼ਟ ਟੀਚੇ ਪੂਰੇ ਨਾ ਹੋਣ ਦਾ ਵਿਭਾਗਾਂ ਵਲੋਂ ਮੁੱਖ ਕਾਰਣ ਕਰੋਨਾ ਮਹਾਮਾਰੀ ਦੇ ਕਾਰਣ ਹੋਏ ਲਾਕਡਾਉਨ ਅਤੇ ਇਸ ਦਾ ਲੋਕਾਂ ਦੇ ਕਾਰੋਬਾਰ ਤੇ ਪਏ ਬੁਰੇ ਪ੍ਰਭਾਵ ਨੂੰ ਦੱਸਿਆ ਗਿਆ।
ਮੇਅਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਨਗਰ ਨਿਗਮ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਚਮਾਰੀਆਂ ਅਤੇ ਸਫਾਈ ਸੈਨਿਕਾਂ ਵਲੋਂ ਸ਼ਲਾਘਾਯੋਗ ਕੰਮ ਕੀਤੇ ਗਏ ਹਨ ਪਰ ਹੁਣ ਇਸ ਬਿਮਾਰੀ ਦਾ ਪ੍ਰਭਾਵ ਖਤਮ ਹੋ ਰਿਹਾ ਹੈ ਅਤੇ ਲੋਕਾਂ ਦੇ ਕਾਰੋਬਾਰ ਵੀ ਚੱਲ ਰਹੇ ਹਨ ਇਸ ਲਈ ਵਿਭਾਗਾਂ ਦੇ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਉਹ ਵਿੱਤੀ ਸਾਲ 2020-21 ਦਾ ਜਿਨਾਂ ਵੀ ਸਮਾਂ ਬਾਕੀ ਰਹੀ ਗਿਆ ਹੈ ਉਸ ਸਮੇਂ ਦੌਰਾਂਣ ਲੋਕਾਂ ਨੂੰ ਜਾਗਰੂਕ ਕਰਕੇ ਰਿਕਵਰੀ ਦੇ ਟੀਚਿਆਂ ਨੂੰ ਪੁਰਾ ਕਰਨ ਦੇ ਉਪਰਾਲੇ ਕਰਨ।
ਉਹਨਾਂ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਉਹ ਆਪਣਾ ਬਣਦਾ ਹਰ ਤਰ੍ਹਾਂ ਦਾ ਮਿਉਂਸਪਲ ਟੈਕਸ ਨਗਰ ਨਿਗਮ ਫੰਡ ਵਿਚ 31 ਮਾਰਚ 21 ਤੋਂ ਪਹਿਲਾਂ-ਪਹਿਲਾਂ ਜਮ੍ਹਾ ਕਰਵਾਉਣ ਤਾਂ ਜੋ ਵਿਆਜ਼ ਅਤੇ ਜੁਰਮਾਨੇ ਤੋਂ ਬਚਿਆ ਜਾ ਸਕੇ।
ਮੀਟਿੰਗ ਵਿਚ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ ਮਨੂੰ ਸ਼ਰਮਾ, ਨਿਗਰਾਨ ਇੰਜੀਨੀਅਰ ਅਨੁਰਾਗ ਮਹਾਜਨ, ਨਿਗਰਾਨ ਇੰਜੀਨੀਅਰ ਦਪਿੰਦਰ ਸੰਧੂ, ਐਮ.ਟੀ.ਪੀ ਨਰਿੰਦਰ ਸ਼ਰਮਾ ਤੇ ਸਿਹਤ ਅਫ਼ਸਰ ਡਾ: ਅਜੈ ਕੰਵਰ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …