ਸਮਰਾਲਾ, 14 ਮਾਰਚ (ਇੰਦਰਜੀਤ ਸਿੰਘ ਕੰਗ) – ਮਾਲਵਾ ਕਾਲਜ ਬੌਂਦਲੀ ਵਿਖੇ ਵਿਖੇ ਇਤਿਹਾਸ ਦੇ ਪ੍ਰੋਫੈਸਰ ਵਜੋਂ ਆਪਣੀ ਸੇਵਾ ਨਿਭਾਅ ਪ੍ਰੋ. (ਡਾ.) ਹਰੀਸ਼ ਸੱਦੀ (57) ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ।ਪ੍ਰੋ. ਸੱਦੀ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਉਟਾਲਾਂ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਉਹ ਬ੍ਰਾਹਮਣ ਸਭਾ ਪੰਜਾਬ (ਰਜਿ:) ਦੇ ਕਾਰਜਕਾਰਨੀ ਦੇ ਮੈਂਬਰ ਸਨ।ਬ੍ਰਾਹਮਣ ਸਭਾ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਸਮੁੱਚੀ ਬ੍ਰਾਹਮਣ ਸਭਾ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਭਗਵਾਨ ਪਰਸ਼ੂ ਰਾਮ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।
ਸਮਰਾਲਾ ਦੀਆਂ ਸਮਾਜਿਕ, ਸਾਹਿਤਕ, ਧਾਰਮਿਕ ਅਤੇ ਸੋਸ਼ਲ ਸੰਸਥਾਵਾਂ ਜਿਨ੍ਹਾਂ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਪ੍ਰੋ. (ਡਾ.) ਹਰੀਸ਼ ਸੱਦੀ ਦੀ ਬੇਵਕਤੀ ਮੌਤ ‘ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਜਿੰਨਾਂ ਵਿੱਚ ਐਡਵੋਕੇਟ ਗਗਨਦੀਪ ਸ਼ਰਮਾ, ਨੀਰਜ਼ ਸਿਹਾਲਾ, ਦੀਪ ਦਿਲਬਰ, ਰਾਜਵਿੰਦਰ ਸਮਰਾਲਾ, ਇੰਦਰਜੀਤ ਸਿੰਘ ਕੰਗ, ਅਮਨਦੀਪ ਕੌਂਸ਼ਲ, ਇੰਦਰੇਸ਼ ਜੈਦਕਾ, ਪ੍ਰਿੰ: ਸੰਜੀਵ ਸੱਦੀ, ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਸੁਰਿੰਦਰ ਸਿੰਘ ਬੇਦੀ, ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਹੈਡਮਾਸਟਰ ਮੇਘ ਸਿੰਘ ਜਵੰਦਾ, ਪ੍ਰੇਮ ਨਾਥ ਸਮਰਾਲਾ, ਪ੍ਰੇਮ ਸਾਗਰ, ਵੀਰਇੰਦਰ ਸਿੰਘ, ਰਾਜੇਸ਼ ਕੁਮਾਰ ਆਦਿ ਸ਼ਾਮਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …