ਜੰਡਿਆਲਾ ਗੁਰੂ, 31 ਅਕਤੂਬਰ (ਹਰਿੰਦਰਪਾਲ ਸਿੰਘ) – ਇਕ ਪਾਸੇ ਪੰਜਾਬ ਸਰਕਾਰ ਨਸ਼ਾ ਛੁਡਾਉ ਮੁਹਿੰਮ ਵਿਚ ਪੂਰੀ ਜੋਰ ਅਜ਼ਮਾਇਸ਼ ਕਰ ਰਹੀ ਹੈ ਅਤੇ ਸਾਰੇ ਪੁਲਿਸ ਥਾਣਿਆਂ ਵਿਚ ਇਸ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ। ਜੰਡਿਆਲਾ ਗੁਰੂ ਵਿਚ ਵੀ ਹਰ ਨਵੇ ਆਏ ਐਸ.ਐਚ.ਓ ਅਤੇ ਡੀ.ਐਸ.ਪੀ ਵਲੋਂ ਪੈ੍ਰਸ ਨਾਲ ਮੀਟਿੰਗ ਕਰਕੇ ਇਹ ਦੋਹਾਈ ਦਿੱਤੀ ਜਾਦੀ ਹੈ ਕਿ ਅਸੀ ਨਸ਼ੇ ਦੀ ਦਲਦਲ ਨੂੰ ਖਤਮ ਕਰ ਦਿਆਗੇ ਪਰ ਇਹ ਐਲਾਨ ਸਿਰਫ ਦਫ਼ਤਰਾਂ ਤੱਕ ਹੀ ਸੀਮਿਤ ਰਹਿਕੇ ਜਾਂ ਫਿਰ ਅਖਬਾਰੀ ਬਿਆਨਬਾਜ਼ੀ ਵਿਚ ਹੀ ਰਹਿ ਜਾਂਦਾ ਹੈ।ਹੁਣ ਤਾਂ ਜੰਡਿਆਲਾ ਗੁਰੂ ਮੁੱਹਲਾ ਸ਼ੇਖੂਪੁਰਾ ਜਿਸ ਨੂੰ ਸ਼ਰਾਬ ਦਾ ਦਰਿਆ ਕਿਹਾ ਜਾਂਦਾ ਸੀ, ਉਥੇ ਇਹਨਾਂ ਜਹਿਰੀਲੀ ਸ਼ਰਾਬ ਦੇ ਸੋਦਾਗਰਾਂ ਨੇ ਹੁਣ ਸ਼ਰਾਬ ਦੇ ਖੂਹ ਤਿਆਰ ਕਰ ਦਿੱਤੇ ਹਨ। ਪੱਤਰਕਾਰਾਂ ਦੀ ਟੀਮ ਵਲੋਂ ਜਦ ਇਸ ਮੁਹੱਲੇ ਦਾ ਦੋਰਾ ਕੀਤਾ ਤਾਂ ਇਕ ਜਗ੍ਹਾਂ ਲਗਭਗ 10 ਫੁੱਟ ਚੋੜਾ ਅਤੇ 3 ਫੁੱਟ ਡੂੰਘਾ ਛੋਟਾ ਖੂਹ ਪੁਟਿਆ ਹੋਇਆ ਸੀ ਅਤੇ ਉਸ ਉੱਪਰ ਤਰਪਾਲ ਵਿਛਾ ਕੇ ਵਿਚ ਪਾਣੀ ਭਰਨ ਤੋਂ ਬਾਅਦ ਇਕ ਕੈਮੀਕਲ ਸੁਟਕੇ ਜਹਿਰੀਲੀ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ। ਇਸ ਖੁੱਲੇ ਮੈਦਾਨ ਵਿਚ ਪਏ ਸ਼ਰਾਬ ਦੇ ਖੂਹ ਵਿਚ ਕਈ ਜੀਵ, ਜੰਤੂ, ਮੱਛਰ ਵਿਚ ਡਿੱਗੇ ਹੋਏ ਸਨ।
ਜਹਿਰੀਲੀ ਸ਼ਰਾਬ ਦੇ ਸੋਦਾਗਰਾਂ ਵਲੋਂ 10-10 ਰੁਪਏ ਦੀਆ ਥੈਲੀਆਂ ਵਿਚ ਸ਼ਰਾਬ ਪੈਕ ਕੀਤੀ ਜਾ ਰਹੀ ਸੀ ਅਤੇ 150 ਰੁਪਏ ਵਿਚ ਵਿਕਣ ਵਾਲੀ ਬੋਤਲ ਵੀ ਭਰੀ ਪਈ ਸੀ। ਮੁੱਹਲਾ ਸ਼ੇਖੂਪੁਰਾ ਵਿਚ ਸ਼ਰੇਆਮ ਹੁੰਦੀ ਸ਼ਰਾਬ ਦੀ ਵਿਕਰੀ ਸਬੰਧੀ ਜਦ ਥਾਣਾ ਮੁਖੀ ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ ਅਤੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।ਇਥੇ ਇਹ ਦੱਸਣਯੋਗ ਹੈ ਕਿ ਮੁੱਹਲਾ ਸ਼ੇਖੂਪੁਰਾ ਵਿਚ ਸ਼ਰਾਬ ਦੇ ਖੂਹ ਤਿਆਰ ਕਰਵਾਉਣ ਵਿਚ ਰਾਜਨੀਤਿਕ ਪਾਰਟੀਆਂ ਦਾ ਵੀ ਮੁੱਖ ਰੋਲ ਹੈ ਜੋ ਕਿ ਆਉਣ ਵਾਲੀਆਂ ਨਗਰ ਕੋਂਸਲ ਚੋਣਾਂ ਵਿਚ ਵੋਟਾਂ ਲੈਣ ਦੀ ਖਾਤਿਰ ਇਹਨਾ ਨੂੰ ਛੇੜਨਾ ਨਹੀਂ ਚਾਹੁੰਦੇ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …