Friday, November 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ 10 ਅਪ੍ਰੈਲ ਤੱਕ ਮੁਲਤਵੀ

ਨਵੀਂ ਮਿਤੀਆਂ ਦਾ ਐਲਾਨ ਬਾਅਦ ਵਿਚ
ਅੰਮ੍ਰਿਤਸਰ 31 ਮਾਰਚ (ਖੁਰਮਣੀਆਂ) – ਪੰਜਾਬ ਸਰਕਾਰ ਵਲੋਂ 30 ਮਾਰਚ 2021 ਨੂੰ ਲਏ ਗਏ ਫੈਸਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜਾਰੀ ਹਦਾਇਤਾਂ ਦੀ ਲਗਾਤਾਰਤਾ ਵਿਚ ਸੂਚਿਤ ਕੀਤਾ ਜਾਂਦਾ ਹੈ ਕਿ ਯੂਨੀਵਰਸਿਟੀ ਵਲੋਂ ਮਿਤੀ 01 ਅਪ੍ਰੈਲ 2021 ਤੋਂ 10 ਅਪ੍ਰੈਲ, 2021 ਤੱਕ ਲਈਆਂ ਜਾਣ ਵਾਲੀਆਂ ਸਾਰੀਆਂ (ਥਿਊਰੀ) ਪ੍ਰੀਖਿਆਵਾਂ (ਸਮੇਤ ਐਜੂਕੇਸ਼ਨ ਕਾਲਜਾਂ ਵਿਚ ਚਲ ਰਹੇ ਕੋਰਸਾਂ ਦੀਆਂ ਪ੍ਰੀਖਿਆਵਾਂ ਅਤੇ ਅੰਡਰ ਕਰੈਡਿਟ ਬੇਸਡ ਇਵੈਲੂਏਸ਼ਨ ਸਿਸਟਮ ਦੀਆਂ ਪ੍ਰੀਖਿਆਵਾਂ) ਪੰਜਾਬ ਸਰਕਾਰ ਵਲੋਂ ਨਵੀਂਆਂ ਹਦਾਇਤਾਂ ਆਉਣ ਤੱਕ ਮੁਲੱਤਵੀਂ ਕੀਤੀਆਂ ਜਾਂਦੀਆਂ ਹਨ।
                                     ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਮਿਤੀ 20 ਮਾਰਚ 2021 ਤੋਂ ਮਿਤੀ 10 ਅਪ੍ਰੈਲ 2021 ਤੱਕ ਮੁਲੱਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ ਦੀ ਸੂਚਨਾ ਬਾਅਦ ਵਿਚ ਦਿੱਤੀ ਜਾਵੇਗੀ।ਉਨ੍ਹਾਂ ਸਮੂੰਹ ਸੰਬਧਤ ਪ੍ਰੀਖਿਆਰਥੀਆਂ ਨੂੰ ਹਦਾਇਤ ਕੀਤੀ ਕਿ ਪ੍ਰੀਖਿਆਵਾਂ ਦੀ ਨਵੀਂ ਮਿਤੀ ਸੰਬਧੀ ਜਾਣਕਾਰੀ ਲੈਣ ਲਈ ਕੇਂਦਰ ਨਿਗਰਾਨ, ਮੁਖੀ, ਵਿਭਾਗ/ਪ੍ਰਿੰਸੀਪਲ ਨਾਲ ਸੰਪਰਕ ਕੀਤਾ ਜਾਵੇ। ਇਹ ਸੂਚਨਾ ਯੂਨੀਵਰਸਿਟੀ ਦੀ ਵੈਬਸਾਈਟ gndu.ac.in <http://gndu.ac.in/>-Examination-datesheet-Notification `ਤੇ ਉਪਲਬਧ ਹੋਵੇਗੀ। ਪ੍ਰੀਖਿਆ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …