Sunday, December 22, 2024

6 ਕਰੋੜ ਦੀ ਲਾਗਤ ਨਾਲ ਸੜ੍ਹਕਾਂ ‘ਤੇ ਪ੍ਰੀਮੈਕਸ ਪਾਉਣ ਦੇ ਕੰਮ ਦੀ ਸੋਨੀ ਨੇ ਕੀਤੀ ਸ਼ੂਰੂਆਤ

ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਅੱਜ ਸ਼ਕਤੀ ਨਗਰ ਦੀ ਮੇਨ ਸੜ੍ਹਕ ਨੂੰ ਪ੍ਰੀਮੈਕਸ ਨਾਲ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ।ਉਨਾਂ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ 6 ਕਰੋੜ ਦੇ ਇਸ ਪ੍ਰਾਜੈਕਟ ਦਾ ਕੰਮ ਜਲਦੀ ਹੀ ਮੁਕੰਮਲ ਹੋ ਜਾਵੇਗਾ।ਵਾਰਡ ਨੰਬਰ 60 ਦੇ ਇਲਾਕੇ ਸ਼ਕਤੀ ਨਗਰ ‘ਚ ਕੁੱਝ ਦਿਨ ਪਹਿਲਾਂ ਸਮਾਰਟ ਸਿਟੀ ਤਹਿਤ ਪਾਰਕਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ ਅਤੇ ਪਾਰਕ ਵਿੱਚ ਬਜ਼ਰੂਗਾਂ ਦੇ ਬੈਠਣ ਲਈ ਬੈਂਚ, ਬੱਚਿਆਂ ਲਈ ਝੂਲੇ ਅਤੇ ਜਿਮ ਵੀ ਬਣਾਇਆ ਗਿਆ ਹੈ।ਇਸ ਇਲਾਕੇ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਕੁੱਝ ਨਵੇਂ ਟਿਊਬਵੈਲ ਵੀ ਲਗਾਏ ਗਏ ਹਨ।ਗਲੀਆਂ ਅਤੇ ਸੀਵਰੇਜ ਸਿਸਟਮ ਦਾ ਕੰਮ ਵੀ ਕਰਵਾਇਆ ਗਿਆ ਹੈ ਅਤੇ ਗਲੀਆਂ ਵਿੱਚ ਸੀ.ਸੀ ਫਲੋਰਿੰਗ ਅਤੇ ਇੰਟਰਲਾਕਿੰਗ ਟਾਈਲਾਂ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ।ਸੋਨੀ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ।ਇਸ ਲਈ ਲੋਕ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਤਾਂ ਜੋ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਜਾ ਸਕੇ।
                    ਇਸ ਮੌਕੇ ਚੇਅਰਮੈਨ ਮਹੇਸ਼ ਖੰਨਾ, ਕੋਸਲਰ ਵਿਕਾਸ ਸੋਨੀ ਕੌਂਸਲਰ, ਗੁਰਦੇਵ ਸਿੰਘ ਦਾਰਾ, ਵਿੱਕੀ ਦੱਤਾ, ਰਾਜਨ ਖੰਨਾ, ਵਿਨੋਦ ਪੁਰੀ, ਟੋਨੀ ਮੋਂਗਾ, ਸਤੀਸ਼ ਤਲਵਾਰ, ਵਿਸ਼ੂ ਅਰੋੜਾ, ਕਪਿਲ ਮਹਾਜਨ, ਰਮੇਸ਼ ਚੋਪੜਾ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …