ਜੰਡਿਆਲਾ ਗੁਰੁ, 2 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ:) ਦੀ ਮੀਟਿੰਗ ਕਲ੍ਹ ਦੇਰ ਸ਼ਾਮ ਸਥਾਨਕ ਇਕ ਰੈਸਟੋਰੈਂਟ ਵਿਚ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਰਹਿਨੁਮਾਈ ਹੇਠ ਹੋਈ।ਮੀਟਿੰਗ ਵਿਚ ਬੀਤੇ ਸਮੇਂ ਪੱਤਰਕਾਰਾਂ ਨੂੰ ਆਈਆਂ ਕੁਝ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਬਿਜਲੀ ਵਿਭਾਗ ਦੇ ਇਕ ਜੇ.ਈ ਵਲੋਂ ਪੱਤਰਕਾਰ ਨਾਲ ਮੰਦੀ ਸ਼ਬਦਾਵਲੀ, ਸੁਵਿਧਾ ਸੈਂਟਰ ਦੇ ਇੰਸਪੈਕਟਰ ਵਲੋਂ ਜਾਤੀਸੂਚਕ ਸ਼ਬਦ ਬੋਲਣਾ, ਡੇਰੇ ਦੇ ਇਕ ਸੰਚਾਲਕ ਦੇ ਚੇਲਿਆ ਵਲੋਂ ਕੈਮਰਾ ਖੋਹਣ ਦੀ ਕੋਸ਼ਿਸ਼ ਆਦਿ ਮੁੱਖ ਸਨ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅਜਿਹੇ ਕਾਂਡਾ ਵਿਚ ਪੱਤਰਕਾਰਾਂ ਦੀ ਇੱਕਮੁੱਠਤਾ ਹੀ ਸਭ ਤੋਂ ਵੱਡਾ ਹਥਿਆਰ ਹੈ ਜਿਸ ਨੂੰ ਹਰ ਸਮੇਂ ਵਿਰੋਧੀਆ ਦੇ ਖਿਲਾਫ ਵਰਤਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਜੰਡਿਆਲਾ ਗੁਰੂ ਵਿਚ ਰਸੋਈ ਗੈਸ ਸਿਲੰਡਰਾਂ ਦੀ ਸਮੱਸਿਆ, ਨਾਲਿਆਂ ਦੇ ਟੈਂਡਰ ਭਰਕੇ ਉਹਨਾਂ ਦੀ ਸਫਾਈ, ਨਗਰ ਨਿਗਮ ਵਲੋਂ ਵਾਟਰ ਸਪਲਾਈ ਦੀਆ ਮੋਟਰਾ ਦਾ ਪੁਖਤਾ ਪ੍ਰਬੰਧ ਨਾ ਹੋਣਾ, ਨਗਰ ਕੋਂਸਲ ਦੀ ਜਗ੍ਹਾ ਗਊਸ਼ਾਲਾ ਅਤੇ ਸ਼ਮਸ਼ਾਨ ਘਾਟ ਨੂੰ ਵਿਵਾਦਿਤ ਬਣਾਉਣਾ ਆਦਿ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਲਿਆ ਗਿਆ ਕਿ ਜੰਡਿਆਲਾ ਪੈ੍ਰਸ ਕਲੱਬ ਦੇ ਸਮੂਹ ਮੈਂਬਰ ਜੰਡਿਆਲਾ ਗੁਰੂ ਦੀਆਂ ਇਹਨਾ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜਨਤਾ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਗੇ। ਪੰਜਾਬ ਸਰਕਾਰ ਵਲੋਂ ਜੰਡਿਆਲਾ ਗੁਰੂ ਦੇ ਪੱਤਰਕਾਰਾਂ ਲਈ ਸਿਰਫ ਤਿੰਨ ਕਿਲੋਮੀਟਰ ‘ਤੇ ਸਥਿਤ ਟੋਲ ਪਲਾਜ਼ਾ ਉੱਪਰ ਮੁਫਤ ਸਹੂਲਤ ਦੀ ਮੰਗ ਵੀ ਮੁੱਖ ਮੁੱਦਾ ਰਹੀ।
ਮੀਟਿੰਗ ਵਿਚ ਹਰੀਸ਼ ਕੁਮਾਰ ਕੱਕੜ ਮੀਤ ਪ੍ਰਧਾਨ, ਪ੍ਰਦੀਪ ਜੈਨ ਸੱਕਤਰ, ਗੁਲਸ਼ਨ ਵਿਨਾਇਕ ਕੈਸ਼ੀਅਰ, ਅਸ਼ਵਨੀ ਸ਼ਰਮਾ ,ਅੰਮ੍ਰਿਤਪਾਲ ਸਿੰਘ ਬੇਦੀ, ਸੁਨੀਲ ਦੇਵਗਨ ਪੀ.ਟੀ ਸੀ, ਹਰਿੰਦਰਪਾਲ ਸਿੰਘ ਚੇਅਰਮੈਨ ਕਮੇਟੀ, ਮੁਨੀਸ਼ ਕੁਮਾਰ, ਰਾਮਸ਼ਰਨਜੀਤ ਸਿੰਘ, ਵਰੁਣ ਸੋਨੀ. ਕੀਮਤੀ ਜੈਨ, ਸਿਮਰਤਪਾਲ ਸਿੰਘ ਬੇਦੀ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਕੁਲਜੀਤ ਸਿੰਘ, ਸੁਖਚੈਨ ਸਿੰਘ, ਅਸ਼ੋਕ ਕੁਮਾਰ, ਸੰਦੀਪ ਜੈਨ, ਆਦਿ ਹਾਜ਼ਿਰ ਸਨ। ਮੀਟਿੰਗ ਤੋਂ ਬਾਅਦ ਸਮੂਹ ਮੈਂਬਰਾ ਵਲੋਂ ਰਾਤ ਦੇ ਖਾਣੇ ਦਾ ਲੁਤਫ ਉਠਾਇਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …