Monday, December 23, 2024

ਪੁਲਿਸ ਨੇ ਸ਼ੁਰੂ ਕੀਤੀ ਸੀਨੀਅਰ ਸਿਟੀਜ਼ਨ ਨੂੰ ਕੋਵਿਡ ਟੀਕਾਕਰਨ ਸੈਂਟਰ ਲਿਜਾਣ ਤੇ ਘਰ ਛੱਡਣ ਦੀ ਫ੍ਰੀ ਸੇਵਾ

ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਕਰੋਨਾ ਕਾਲ ਦੇ ਚੱਲਦਿਆਂ ਸੀਨੀਅਰ ਸਿਟੀਜ਼ਨ ਦੇ ਲਈ ਜ਼ਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਨਵੀਂ ਸੁਵਿਧਾ ਦਿੱਤੀ ਜਾ ਰਹੀ ਹੈ [ਜਿਸ ਅਧੀਨ ਪੰਜਾਬ ਪੁਲਿਸ ਪਠਾਨਕੋਟ ਸੀਨੀਅਰ ਸਿਟੀਜਨ ਨੂੰ ਕਰੋਨਾ ਤੋਂ ਬਚਾਓ ਲਈ ਟੀਕਾਕਰਨ ਕਰਵਾਉਣ ਲਈ ਘਰ ਤੋਂ ਟੀਕਾਕਰਨ ਸੈਂਟਰ ਤੱਕ ਅਤੇ ਵਾਪਿਸ ਘਰ ਤੱਕ ਛੱਡੇਗੀ। ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ ਪਠਾਨਕੋਟ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮੇਂ ਅਸੀਂ ਸਾਰੇ ਇਕ ਅਜਿਹੀ ਸਥਿਤੀ ਵਿੱਚੋਂ ਗੁਜ਼ਰ ਰਹੇ ਹਾਂ ਕਿ ਸਾਡੇ ਬਜੁਰਗ ਲੋਕਾਂ ਨੂੰ ਘਰਾਂ ਅੰਦਰ ਰਹਿਣਾ ਚਾਹੀਦਾ ਹੈ ਅਤੇ ਬਾਹਰ ਨਹੀਂ ਜਾਣਾ ਚਾਹੀਦਾ।ਉਨ੍ਹਾਂ ਕਿਹਾ ਕਿ ਜਿਵੇਂ ਕਿ ਸਿਹਤ ਵਿਭਾਗ ਵੱਲੋਂ ਵੀ ਸਮੇਂ ਸਮੇਂ ‘ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਕਿਸੇ ਵੀ ਬੀਮਾਰੀ ਤੋਂ ਪੀੜਤ ਅਤੇ ਬਜੁਰਗ ਲੋਕਾਂ ਨੂੰ ਜਿਆਦਾ ਸਾਵਧਾਨੀਆਂ ਦੀ ਲੋੜ ਹੈ।
              ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਕੋਈ ਵੀ ਸੀਨੀਅਰ ਸਿਟੀਜ਼ਨ ਕੋਵਿਡ ਟੀਕਾਕਰਨ ਲਈ ਸਲੋਟ ਬੁੱਕ ਕਰਵਾ ਸਕਦਾ ਹੈ।ਉਨ੍ਹਾਂ ਕਿਹਾ ਕਿ ਟੀਕਾਕਰਨ ਲਈ ਜਾਣ ਲਈ 87280-33500 ਅਤੇ ਟੈਲੀਫੋਨ ਨੰਬਰ 0186-2345516 ‘ਤੇ ਫੋਨ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ ਕਿ ਸਿਨੀਅਰ ਸਿਟੀਜ਼ਨ ਨੇ ਇਸ ਸਫਰ ਦੋਰਾਨ ਮਾਸਕ ਲਗਾਇਆ ਹੋਵੇ ਅਤੇ ਉਨ੍ਹਾਂ ਕੋਲ ਅਧਾਰ ਕਾਰਡ ਲਾਜ਼ਮੀ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹ ਸੇਵਾ ਜਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਸੀਨੀਅਰ ਸਿਟੀਜ਼ਨ ਨੂੰ ਫ੍ਰੀ ਦਿੱਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …