Monday, December 23, 2024

ਲਾਕਡਾਉਨ ਦੀ ਸਭ ਤੋਂ ਵੱਧ ਮਾਰ ਦਲਿਤਾਂ ਨੂੰ – ਬਿਜਲੀ ਬੋਰਡ ਨੇ ਕਈ ਗਰੀਬ ਘਰਾਂ ਦੇ ਕੱਟੇ ਕੁਨੈਕਸ਼ਨ

ਦਲਿਤਾਂ ਦੇ ਘਰੇਲੂ ਬਿਜਲੀ ਬਿੱਲ ਮੁਆਫ ਕਰੇ ਸਰਕਾਰ – ਮੰਜ਼ੂ ਹਰਕਿਰਨ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ ) – ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਲਾਕਡਾਉਨ ਦੀ ਜਿਆਦਾ ਮਾਰ ਦਲਿਤਾਂ ਨੂੰ ਹੀ ਪੇ ਰਹੀ ਹੈ।ਜਿੱਥੇ ਉਨ੍ਹਾਂ ਨੂੰ ਅਪਣੇ ਪਰਿਵਾਰਾਂ ਦਾ ਢਿੱਡ ਭਰਨਾ ਔਖਾ ਹੋਇਆ ਪਿਆ ਹੈ, ਉਥੇ ਦੂਜੇ ਪਾਸੇ ਬਿਜਲੀ ਬੋਰਡ ਵਲੋਂ ਗਰੀਬ ਦਲਿਤਾਂ ਦੇ ਘਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ।ਇਹ ਪ੍ਰਗਟਾਵਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਮੰਜ਼ੂ ਹਰਕਿਰਨ ਨੇ ਕਿਹਾ ਕਿ ਸਿਰਫ਼ ਦਲਿਤਾਂ ਵੱਲ ਹੀ ਬਿਜਲੀ ਬਕਾਇਆ ਨਹੀਂ ਹੈ, ਅਨੇਕਾਂ ਚੰਗੇ ਕਾਰੋਬਾਰੀਆਂ, ਫੈਕਟਰੀਆਂ, ਸ਼ੈਲਰਾਂ ਸਣੇ ਉਚ ਘਰਾਣੇ ਦੇ ਲੋਕਾਂ ਵੱਲ ਲੱਖਾਂ ਕਰੋੜਾਂ ਰੁਪਏ ਬਕਾਇਆ ਹਨ।ਪਰੰਤੂ ਉਨ੍ਹਾਂ ਵੱਲ ਸਰਕਾਰ ਦਾ ਧਿਆਨ ਨਹੀਂ ਜਾਂਦਾ ਸਿਰਫ਼ ਗਰੀਬਾਂ ‘ਤੇ ਹੀ ਤਾਕਤ ਦਾ ਪ੍ਰਯੋਗ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਵਾ ਸਾਲ ਹੋ ਗਿਆ ਹੈ ਕੋਰੋਨਾ ਨੇ ਗਰੀਬਾਂ ਦੇ ਕੰਮ ਕਾਰ ਬਿਲਕੁੱਲ ਹੀ ਖਤਮ ਕਰ ਦਿੱਤੇ ਹਨ।ਦਲਿਤ ਸਮਾਜ ਨਾਲ ਸਬੰਧਤ ਗਰੀਬ ਦੁੱਖੀ ਹੋ ਕੇ ਖੁਦਕੁਸ਼ੀਆ ਕਰਨ ਲਈ ਮਜ਼ਬੂਰ ਹੋ ਰਹੇ ਹਨ। ਮੈਡਮ ਮੰਜ਼ੂ ਹਰਕਿਰਨ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਵਲੋਂ ਪਹਿਲਾਂ ਦਲਿਤਾਂ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਗਏ ਹਨ, ਉਸੇ ਤਰ੍ਹਾਂ ਗਰੀਬ ਦਲਿਤਾਂ ਦੇ ਘਰਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ।ਉਨਾਂ ਕਿਹਾ ਕਿ ਦਲਿਤ ਵੈਲਫੇਅਰ ਸੰਗਠਨ ਪੰਜਾਬ ਹਮੇਸ਼ਾਂ ਦਲਿਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਤੇ ਅੱਗੇ ਵੀ ਕਰਦਾ ਰਹੇਗਾ।
                    ਮੈਡਮ ਮੰਜ਼ੂ ਹਰਕਿਰਨ ਨੇ ਕਿਹਾ ਕਿ ਬਿਜਲੀ ਬਿੱਲ ਮੁਆਫ ਕਰਨ ਦੀ ਮੰਗ ਸਬੰਧੀ ਸੰਗਠਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪਨਮ ਕਾਂਗੜਾ ਅਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਲਦ ਮੁਲਾਕਾਤ ਕੀਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …