Monday, December 23, 2024

ਪੱਤਰਕਾਰ ਰਹੇ ਸੁਸ਼ੀਲ ਕੁਮਾਰ ਦਾ ਦੇਹਾਂਤ, ਰਸਮ ਉਠਾਲਾ ਅੱਜ

ਅੰਮ੍ਰਿਤਸਰ, 10 ਮਈ (ਅਮਨ) – ਕਈ ਸਮਾਜਸੇਵੀ ਤੇ ਖੱਬੇਪੱਖੀ ਜਥੇਬੰਦੀਆਂ ਦੇ ਕਾਰਕੁੰਨ ਅਤੇ ਅੰਮ੍ਰਿਤਸਰ ਤੋਂ ਪੱਤਰਕਾਰ ਰਹੇ ਸੁਸ਼ੀਲ ਕੁਮਾਰ ਦਾ ਦੇਹਾਂਤ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਹੋ ਗਿਆ।ਉਨ੍ਹਾਂ ਦਾ ਸਸਕਾਰ ਸ਼੍ਰੀ ਦੁਰਗਿਆਣਾ ਸਥਿਤ ਸ਼ਿਵਪੁਰੀ ਵਿਖੇ ਕੀਤਾ ਗਿਆ।
               ਉਨ੍ਹਾਂ ਦੇ ਬੇਟੇ ਨਿਤਿਸ਼ ਕੁਮਾਰ ਨੇ ਦੱਸਿਆ ਕਿ ਸਵ. ਸੁਸ਼ੀਲ ਕੁਮਾਰ ਨਮਿਤ ਚੌਥਾ ਅਤੇ ਰਸਮ ਉਠਾਲਾ ਅੱਜ 11 ਮਈ ਨੂੰ ਉਨ੍ਹਾਂ ਦੇ ਗ੍ਰਹਿ ਵਡਾ ਹਰੀਪੁਰਾ ਗਲੀ ਨੰਬਰ 8 ਵਿਖੇ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗਾ।ਜਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਨੇ ਜਿਥੇ ਪੱਤਰਕਾਰ ਵਜੋਂ ਸੇਵਾਵਾਂ ਨਿਭਾਈਆਂ ਸਨ, ਉਥੇ ਉਹ ਵੱਡਾ ਹਰੀਪੁਰਾ ਤੋਂ ਭਗਤ ਮਹਾਂ ਸਭਾ ਦੇ ਵਾਰਡ ਇੰਚਾਰਜ਼ ਵੀ ਸਨ।ਉਹ ਹਮੇਸ਼ਾਂ ਸਮਾਜ ਵਿੱਚ ਹਰ ਕਿਸੇ ਦੇ ਦੁੱਖ-ਸੁੱਖ ‘ਚ ਭਾਈਵਾਲ ਬਣਦੇ ਸਨ।
               ਸੁਸ਼ੀਲ ਕੁਮਾਰ ਦੇ ਅਚਾਨਕ ਦੇਹਾਂਤ ’ਤੇ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਖੱਬੇਪੱਖੀ ਜਥੇਬੰਦੀਆਂ ਨੇ ਪੀੜ੍ਹਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਜਿੰਨਾਂ ਵਿੱਚ ਕਾਮਰੇਡ ਸੁਚਾ ਸਿੰਘ ਅਜਨਾਲਾ, ਕਾਮਰੇਡ ਜੀਤ ਰਾਜ ਬਾਵਾ, ਕਾਮਰੇਡ ਨਰਿੰਦਰ ਧੰਜ਼ਲ, ਪੀਪਲਜ਼ ਫਾਰ ਹਿਊਮਨ ਰਾਈਟਸ ਦੇ ਚੀਫ ਫਾਊਂਡਰ ਚਰਨਜੀਤ ਸਿੰਘ ਚੇਤਨਪੁਰਾ, ਗਿੰਨੀ ਭਾਟੀਆ, ਪ੍ਰਭਜੋਤ ਸਿੰਘ, ਪ੍ਰਿੰਸ ਸ਼ਰੀਫਪੁਰਾ, ਮਨਜੀਤ ਸਿੰਘ ਅਠਵਾਲ ਅਤੇ ਪੱਤਰਕਾਰ ਭਾਈਚਾਰਾ ਸ਼ਾਮਲ ਹੈ।
                  ਅਦਾਰਾ ਪੰਜਾਬ ਪੋਸਟ ਵੀ ਇਸ ਦੁੱਖ ਦੀ ਘੜੀ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਸਵ. ਸੁਸ਼ੀਲ ਕੁਮਾਰ ਦੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …