ਬਠਿੰਡਾ, 3 ਨਵੰਬਰ (ਅਵਤਾਰ ਸਿੰਘ ਕੈਂਥ) – ਪਿੰਡ ਬੁਰਜ ਗਿੱਲ ਦੇ ਬਾਬਾ ਰਾਮ ਗਿਰ ਸਪੋਰਟਸ ਕਲੱਬ ਵੱਲੋਂ ਦਸਵਾਂ ਸਲਾਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ 70 ਟੀਮਾਂ ਨੇ ਭਾਗ ਲਿਆ। ਇਹ ਟੂਰਨਾਮੈਂਟ ਚਾਰ ਦਿਨ ਤੱਕ ਚੱਲਿਆ। ਕਲੱਬ ਦੇ ਪ੍ਰਬੰਧਕਾਂ ਜਸਪਿੰਦਰ ਜੋਤੀ, ਮੰਨੂੰ ਗਿੱਲ, ਸੁਖਵੀਰ ਗਿੱਲ ਤੇ ਗੱਗੀ ਗਿੱਲ ਨੇ ਦੱਸਿਆ ਕਿ ਪਹਿਲਾਂ ਸਥਾਨ ਪਿੰਡ ਲਹਿਰਾ ਮੁਹੱਬਤ ਦੀ ਟੀਮ ਨੂੰ ਮਿਲਿਆ। ਇਸ ਟੀਮ ਨੂੰ 21 ਹਜਾਰ ਰੁ: ਦਾ ਇਨਾਮ ਦਿੱਤਾ ਗਿਆ। ਦੂਸਰਾ ਸਥਾਨ ਪਿੰਡ ਤੁੰਗਵਾਲੀ ਦੀ ਟੀਮ ਨੂੰ ਮਿਲਿਆ ਜਿਸ ਨੂੰ 11 ਹਜ਼ਾਰ ਰੁ: ਦਾ ਇਨਾਮ ਦਿੱਤਾ ਗਿਆ। ਮੈਨ ਆਫ਼ ਦਾ ਸੀਰੀਜ਼ ਲਹਿਰਾ ਮੁਹੱਬਤ ਦੇ ਨਾਇਬ ਨੂੰ ਚੁਣਿਆ ਗਿਆ ਉਸ ਨੂੰ ਚੇਤਕ ਸਕੂਟਰ ਨਾਲ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਨਿਰਮਲ ਸਿੰਘ ਬੁਰਜ ਗਿੱਲ, ਧਰਮ ਸਿੰਘ ਤੇ ਅਜਾਇਬ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਰੌਸ਼ਨ ਲਾਲ ਸਿੰਗਲਾ, ਜਸਵੀਰ ਨੰਬਰਦਾਰ, ਜਥੇਦਾਰ ਮਿੱਠੂ ਸਿੰਘ, ਹਰਜਸਪਾਲ ਸਿੰਘ ਗਿੱਲ, ਜਗਦੇਵ ਸਿੰਘ, ਜੱਗਰ ਸਿੰਘ, ਰਾਜਵੀਰ ਸਿੰਘ, ਮੱਖਣ ਸਿੰਘ, ਜਸਪਾਲ ਸਿੰਘ, ਜੁਗਰਾਜ ਸਿੰਘ, ਸੋਹਨ ਸਿੰਘ, ਸਵਰਨ ਸਿੰਘ ਤੇ ਬੂਟਾ ਸਿੰਘ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …