ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਵਲੋਂ ਮੁਸਲਿਮ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਅਤੇ ਜਿਲ੍ਹਾ ਪ੍ਰਧਾਨ ਲੁਧਿਆਣਾ ਰਣਜੀਤ ਸਿੰਘ ਢਿੱਲੋਂ ਨੂੰ ਕੋਆਡੀਨੇਟਰ ਨਿਯੁੱਕਤ ਕਰਨ ‘ਤੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ।
ਹਲਕਾ ਇੰਚਾਰਜ਼ ਮੁਹੰਮਦ ਓਵੈਸ, ਸਾਬਕਾ ਮੰਤਰੀ ਨੁਸਰਤ ਇਕਰਾਮ ਬੱਗਾ ਖਾਂ, ਬੀਬੀ ਮੂਜੰ ਕੁਰੈਸ਼ੀ, ਸਾਬਰ ਅਲੀ ਢਿੱਲੋਂ, ਸਾਕਿਬ ਅਲੀ ਰਾਜਾ, ਸਫੀਕ ਚੌਹਾਨ ਸਰਕਲ ਪ੍ਰਧਾਨ, ਅਜਮਲ ਖਾਨ ਦਹਿਲੀਜ਼ ਕਲਾ, ਇਰਫਾਨ ਖਾਨ ਰੋਹੀੜਾ, ਮੁਹੰਮਦ ਸ਼ਮਸ਼ਾਦ, ਅਸਲਮ ਕਾਲਾ ਐਮ.ਸੀ, ਜਹੀਰ ਖਾਨ ਬਿਜੋਕੀ, ਨਜ਼ੀਰ ਖਾਂ ਰਸੂਲਪੁਰ, ਕੇਸਰ ਖਾਨ ਸੰਘੈਣ, ਸਿਕੰਦਰ ਅਲੀ, ਅਮਨ ਅਫਰੀਦੀ ਐਮ.ਸੀ, ਮੇਹਰਦੀਨ ਰੋਡੀਵਾਲ, ਸਰਪੰਚ ਕਾਕਾ ਰੋਹੀੜਾ ਆਦਿ ਹਾਜਰ ਆਗੂਆਂ ਨੇ ਇਸ ਨਿਯੁੱਕਤੀ ਲਈ ਝੂੰਦਾਂ ਅਤੇ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।
ਆਗੂਆਂ ਨੇ ਕਿਹਾ ਕਿ ਝੂੰਦਾਂ ਦਾ ਮੁਸਲਿਮ ਭਾਈਚਾਰੇ ਵਿੱਚ ਚੰਗਾ ਆਧਾਰ ਹੈ ਅਤੇ ਝੂੰਦਾਂ ਅਮਰਗੜ੍ਹ ਦੇ ਨਾਲ-ਨਾਲ ਮਲੇਰਕੋਟਲਾ ਹਲਕੇ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਹਰਮਨ ਪਿਆਰੇ ਲੀਡਰ ਹਨ ਅਤੇ ਮੁਸਲਿਮ ਭਾਈਚਾਰੇ ਦੇ ਹਰ ਦੁੱਖ-ਸੁੱਖ ਵਿੱਚ ਨੇੜੇ ਹੋ ਕੇ ਵਿਚਰਦੇ ਹਨ ਅਤੇ ਭਾਈਚਾਰੇ ਦੀਆਂ ਦੁੱਖ ਤਕਲੀਫਾਂ ਤੋਂ ਵੀ ਚੰਗੀ ਤਰ੍ਹਾਂ ਨਾਲ ਜਾਣੂ ਹਨ।ਆਗੂਆਂ ਨੇ ਕਿਹਾ ਕਿ ਸਮੂਹ ਭਾਈਚਾਰੇ ਨੂੰ ਪੂਰਨ ਆਸ ਹੈ ਕਿ ਝੂੰਦਾਂ ਨਿਰਪੱਖ ਤੌਰ ‘ਤੇ ਮੁਸਲਿਮ ਭਾਈਚਾਰੇ ਦੇ ਹਰ ਮੁੱਦੇ ਨੂੰ ਪਾਰਟੀ ਹਾਈਕਮਾਡ ਦੇ ਧਿਆਨ ਵਿੱਚ ਲਿਆ ਕੇ ਉਸ ਨੂੰ ਹੱਲ ਕਰਵਾਉਣ ਦੇ ਸਮਰੱਥ ਹੋਣਗੇ ਅਤੇ ਮੁਸਲਿਮ ਵਰਗ ਨੂੰ ਯੋਗ ਸਹੂਲਤਾਂ ਦੇਣ ਲਈ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਵਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਵੀ ਮੁਸਲਿਮ ਭਾਈਚਾਰੇ ਲਈ ਵਿਸ਼ੇਸ਼ ਤੌਰ ‘ਤੇ ਚੰਗੇ ਫੈਸਲੇ ਕਰਵਾਉਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …