ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸ਼ਾਹਪੁਰ ਕਲਾਂ ਦੇ ਜਥੇਦਾਰ ਤੇਜਾ ਸਿੰਘ ਦੇ ਸਪੁੱਤਰ ਗੁਲਾਬ ਸਿੰਘ ਦੇ ਪਿਤਾ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਮਲਕੀਤ ਸਿੰਘ ਸ਼ਾਹਪੁਰ ਕਲਾਂ ਦੇ ਚਾਚਾ ਬਹਾਦਰ ਸਿੰਘ ਦਾ ਪਿੱਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ।
ਉਨਾਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।ਜਿੰਨਾਂ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ, ਅਮਨ ਅਰੋੜਾ ਹਲਕਾ ਵਿਧਾਇਕ ਸੁਨਾਮ, ਦਾਮਨ ਥਿੰਦ ਬਾਜਵਾ ਹਲਕਾ ਇੰਚਾਰਜ਼ ਸੁਨਾਮ, ਰਾਜਿੰਦਰ ਸਿੰਘ ਰਾਜਾ ਚੇਅਰਮੈਨ ਜਿਲਾ ਯੋਜਨਾ ਬੋਰਡ, ਵਿਨਰਜੀਤ ਸਿੰਘ ਖਡਿਆਲ ਮੈਂਬਰ ਕਾਰਜਕਾਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ, ਰਾਜਿੰਦਰ ਦੀਪਾ ਸੀਨੀਅਰ ਅਕਾਲੀ ਆਗੂ, ਕੁਸ਼ਲਦੀਪ ਸਿੰਘ ਹਲਕਾ ਵਿਧਾਇਕ ਸਮਾਣਾ, ਚੇਅਰਮੈਨ ਗੁਰਸ਼ਰਨ ਕੌਰ ਰੰਧਾਵਾ, ਗੁਰਿੰਦਰਪਾਲ ਸਿੰਘ ਬਿੱਟੂ ਬੀਰ ਕਲਾਂ, ਬਲਵਿੰਦਰ ਸਿੰਘ ਬੱਬੂ ਸਰਪੰਚ ਸ਼ਾਹਪੁਰ ਕਲਾਂ, ਮਾਸਟਰ ਨਰਿੰਦਰ ਪਾਲ ਸਰਮਾ, ਮਾਸਟਰ ਗੁਰਪਰੀਤ ਸਿੰਘ ਟੋਨੀ, ਬੁੱਧ ਸਿੰਘ ਸਰਪੰਚ ਮੱਤੜ, ਗੁਰਿੰਦਰਪਾਲ ਸਿੰਘ ਖੇੜੀ, ਮਨੀ ਸਰਾਓ, ਸਰਜੀਵਨ ਲੱਕੀ ਪੀ.ਏ, ਹਰਮਨ ਸਿੰਘ, ਗਗਨਦੀਪ ਸਿੰਘ ਐਸ.ਐਚ.ਓ ਛਾਜਲੀ, ਕਾਲਾ ਬਡਰੁੱਖਾਂ, ਲਾਭ ਸਿੰਘ ਨੀਲੋਵਾਲ, ਜਗਸੀਰ ਸਿੰਘ ਸ਼ਾਹਪੁਰ, ਹਰਪਾਲ ਸਿੰਘ ਬਲਾਕ ਸੰਮਤੀ ਬਡਰੁੱਖਾਂ ਤੋਂ ਇਲਾਵਾ ਕਿਸਾਨ ਆਗੂ ਗੁਰਭਗਤ ਸਿੰਘ ਸ਼ਾਹਪੁਰ, ਗੁਰਮੇਲ ਸਿੰਘ ਸ਼ਾਹਪੁਰ ਤੇ ਪਿੰਡ ਦੇ ਸਮੂਹ ਪੰਚ ਅਤੇ ਮੋਹਤਬਰ ਆਗੂ ਵੀ ਸ਼ਾਮਲ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …