ਮਾਲੇਰਕੋਟਲਾ/ ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਅੱਜ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ‘ਤੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦੇਣ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਮਾਲੇਰਕੋਟਲਾ ਪਹੁੰਚੇ।ਜਿਥੇ ਉਨ੍ਹਾਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਦੌਰਾਨ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।
ਸ਼੍ਰੀਮਤੀ ਪੂਨਮ ਕਾਂਗੜਾ ਤੇ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਈਦ ਦੇ ਪਵਿੱਤਰ ਦਿਹਾੜੇ ‘ਤੇ ਸਾਨੂੰ ਆਪਣੀ ਅਤੇ ਆਪਣਿਆਂ ਦੀ ਸਲਾਮਤੀ ਤੇ ਸੁਰੱਖਿਆ ਲਈ ਕੋਰੋਨਾ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ਤੇ ਅੱਲਾ ਅੱਗੇ ਦੁਆ ਕਰਦੇ ਹਾਂ ਕਿ ਇਹ ਔਖਾ ਸਮਾਂ ਜਲਦੀ ਨਿਕਲੇ ਅਤੇ ਸੰਸਾਰ ਵਿੱਚ ਆਪਸੀ ਭਾਈਚਾਰਾ, ਸੁੱਖ ਸ਼ਾਂਤੀ ਤੇ ਸਿਹਤਯਾਬੀ ਬਣੀ ਰਹੇ।
ਇਸ ਮੌਕੇ ਮੁਹੰਮਦ ਸਲੀਮ, ਸੁਲੇਮਾਨ, ਮੁਹੰਮਦ ਮਨੀਰ, ਬਸ਼ੀਰ, ਤਾਰਿਕ, ਸਰਦਾਰ ਅਲੀ, ਅਨਵਰ ਨਦੀਮ, ਸ਼ਾਕੀਤ ਅਲੀ, ਅਕਬਰੀ ਬੈਗਮ, ਇਕੱਰਾ ਬੈਗਮ, ਸੀਮਾ ਰਾਣੀ, ਅਰਾਧਨਾ, ਸ਼ਮਾ ਸਰੋਜ, ਨੀਸ਼ਾ ਖਾਨ, ਬਾਬੂ ਖਾਨ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …