ਅੰਮ੍ਰਿਤਸਰ, 23 (ਸੰਧੂ) – ਥੈਲੇਸੀਮੀਆ ਦੀ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਬੱਚੇ ਨੂੰ ਖੂਨਦਾਨ ਕਰਕੇ ਆਪਣਾ ਸਮਾਜ ਸੇਵਾ ਦਾ ਨੈਤਿਕ ਫਰਜ਼ ਨਿਭਾਉਂਦਿਆਂ
ਅਧਿਆਪਕ ਕੰਵਰ ਸੰਧੂ ਨੇ 50ਵੀਂ ਵਾਰ ਖੂਨਦਾਨ ਕੀਤਾ।ਉਨ੍ਹਾਂ ਦੱਸਿਆ ਕਿ ਮਜੀਠਾ ਰੋਡ ਸਥਿਤ ਕੇ.ਵੀ.ਆਈ ਬਲੱਡ ਬੈਂਕ ਵੱਲੋਂ ਕੋਰੋਨਾ ਮਹਾਮਾਰੀ ਪ੍ਰਕੋਪ ਦੀ ਲਪੇਟ ਵਿੱਚ ਆਏ 12 ਦੇ ਕਰੀਬ ਥੈਲੇਸੀਮੀਆ ਬੀਮਾਰੀ ਪੀੜ੍ਹਤ ਬੱਚਿਆਂ ਨੂੰ ਇਲਾਜ਼ ਲਈ ਗੋਦ ਲਿਆ ਗਿਆ ਹੈ।ਕੰਵਰ ਸੰਧੂ ਨੇ ਸ਼ਪੱਸ਼ਟ ਕੀਤਾ ਕਿ ਖੂਨਦਾਨ ਕਰਨ ਦੇ ਨਾਲ ਉਨ੍ਹਾਂ ਦੇ ਨਾਂ ਤਾਂ ਸ਼ਰੀਰ ਵਿੱਚ ਕੋਈ ਕਮਜ਼ੋਰੀ ਆਈ ਹੈ ਤੇ ਨਾਂ ਹੀ ਉਨ੍ਹਾਂ ਨੂੰ ਕੋਈ ਹੋਰ ਸਰੀਰਿਕ ਸਮੱਸਿਆ ਮਹਿਸੂਸ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਸਮਾਜ ਸੇਵੀ ਕਾਰਜ਼ ਪਿੱਛੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਸਹਿਯੋਗੀਆਂ ਤੋਂ ਇਲਾਵਾ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਸਮੁੱਚੇ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਵੀ ਸਹਿਯੋਗ ਹੈ।
ਉਨ੍ਹਾਂ ਨੇ ਹੋਰਨਾਂ ਨੂੰ ਵੀ ਇਸ ਮਹਾਂਮਾਰੀ ਦੇ ਵਿੱਚ ਇਹ ਮਹਾਦਾਨ ਕਰਨ ਦੀ ਅਪੀਲ ਕੀਤੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media