Monday, December 23, 2024

ਪੀ.ਜੀ ਫਾਈਨ ਆਰਟਸ ਵਿਭਾਗ ਵਲੋਂ ਫੌਕਸ ਮੈਟਲ ਮਿਊਰਲ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਪੀ.ਜੀ ਫਾਈਨ ਆਰਟਸ ਵਿਭਾਗ ਨੇ 12 ਅਤੇ 14 ਜੂਨ 2021 ਨੂੰ ਪਿਡੀਲਾਈਟ ਕੰਪਨੀ ਦੇ ਸਹਿਯੋਗ ਨਾਲ ਫੌਕਸ ਮੈਟਲ ਮਿਊਰਲ ਵਰਕਸ਼ਾਪ ਦਾ ਆਯੋਜਨ ਕੀਤਾ।ਫੈਵੀਕਰਿਲ ਮਾਹਿਰ ਸ਼੍ਰੀਮਤੀ ਭਾਰਤੀ ਵਲੋਂ ਇਸ ਤਕਨੀਕ ਲਈ ਡੈਮੋ ਦਿੱਤੀ ਗਈ।ਵਰਕਸ਼ਾਪ ਵਿੱਚ ਵਿਦਿਆਰਥਣਾਂ ਨੇ ਕਾਗਜ਼ `ਤੇ ਫੌਕਸ ਮੈਟਲ ਫਿਨਿਸ਼ ਬਣਾਉਣ ਬਾਰੇ ਸਿੱਖਿਆ।ਇਹ ਤਕਨੀਕ ਨੂੰ ਸਿੱਖਣ ਤੋਂ ਬਾਅਦ ਵਿਦਿਆਰਥਣਾਂ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਆਪਣੇ ਨਿੱਜੀ ਪ੍ਰਾਜੈਕਟ ਤਿਆਰ ਕਰਨਗੀਆਂ।ਫਾਈਨ ਆਰਟਸ ਵਿਭਾਗ ਦੇ ਮੁੱਖੀ ਪ੍ਰੋ. ਸ਼ਿਫਾਲੀ ਜੌਹਰ, ਮਿਸ ਪਰਨੀਤ, ਮਿਸ ਜਸਮੀਤ, ਪ੍ਰੋ. ਪ੍ਰਿਯੰਕਾ ਸਹਿਤ 40 ਵਿਦਿਆਰਣਾਂ ਇਸ ਆਨਲਾਈਨ ਵਰਕਸ਼ਾਪ ਵਿਚ ਮੌਜੂਦ ਸਨ।
                     ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਨੂੰ ਇਸ ਵਰਕਸ਼ਾਪ ਦੇ ਸਫਲ ਸੰਚਾਲਨ ਲਈ ਵਧਾਈ ਦਿੱਤੀ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …