Monday, December 23, 2024

ਨਗਰ ਨਿਗਮ ਕਮਿਸ਼ਨਰ ਨੇ ਕੀਤਾ ਸਵਿਸ ਕਾਲੋਨੀਆਂ ਦਾ ਦੌਰਾ- ਮੁਸ਼ਕਲਾਂ ਸੁਣੀਆਂ

ਅੰਮ੍ਰਿਤਸਰ, 19 ਜੂਨ (ਖੁਰਮਣੀਆਂ) – ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ ਨੇ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਸਵਿਸ ਸਵਿਸ ਗਰੀਨ ਤੇ ਸਵਿਸ ਲੈਂਡ ਕਾਲੋਨੀਆਂ ਦਾ ਦੌਰਾ ਕਰਕੇ ਉਨਾਂ ਦੀਆਂ ਮੁਸ਼ਕਲਾਂ ਸੁਣੀਆਂ।
                ਡਾ. ਕਸ਼ਮੀਰ ਸਿੰਘ ਖੁੰਡਾ ਪ੍ਰਧਾਨ ਸਵਿਸ ਕਾਲੋਨੀਜ਼ ਵੈਲਫੇਅਰ ਐਸੋਸੀਏਸ਼ਨ ਨੇ ਕਾਲੋਨੀ ਵਾਸੀਆਂ ਸਮੇਤ ਨਿਗਮ ਕਮਿਸ਼ਨਰ ਨੂੰ ਕਾਲੋਨੀਆਂ ਦੀ ਤਰਸਯੋਗ ਹਾਲਤ ਦਿਖਾਈ।ਉਨ੍ਹਾਂ ਮੰਗ ਕੀਤੀ ਕਿ ਜਿੰਨਾਂ ਕਲੋਨਾਈਜ਼ਰਾਂ ਨੇ ਉਕਤ ਕਾਲੋਨੀਆਂ ਨੂੰ ਰੈਗੂਲਰ ਨਹੀਂ ਕਰਵਾਇਆ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।ਪ੍ਰਧਾਨ ਖੁੰਡਾ ਨੇ ਦੱਸਿਆ ਕਿ ਕਾਲੋਨੀਆਂ ਦੇ ਵਾਸੀਆਂ ਵਲੋਂ ਨਗਰ ਨਿਗਮ ਤੋਂ ਐਨ.ਓ.ਸੀ ਲੈ ਕੇ ਨਕਸ਼ੇ ਪਾਸ ਕਰਵਾਏ ਗਏ ਹਨ ਅਤੇ ਡਿਵੈਲਪਮੈਂਟ ਚਾਰਜ਼ ਆਦਿ ਖ਼ਰਚੇ ਵੀ ਅਦਾ ਕੀਤੇ ਹਨ।ਉਨ੍ਹਾਂ ਕਿਹਾ ਕਿ ਕਲੌਨੀਆਂ ਦੀਆਂ ਸੜਕਾਂ, ਸ਼ੁੱਧ ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ, ਸਾਫ਼ ਸਫ਼ਾਈ ਅਤੇ ਪਾਰਕਾਂ ਦਾ ਵਿਕਾਸ ਕਰਵਾ ਕੇ ਕਾਲੋਨੀ ਨੇੜਿਓਂ ਲੰਘਦੇ ਗੰਦੇ ਨਾਲੇ ਦੇ ਜ਼ਹਿਰੀਲੇ ਪਾਣੀ ਨੂੰ ਮੇਨ ਸੀਵਰੇਜ਼ ਵਿੱਚ ਪਾਇਆ ਜਾਵੇ।
             ਕਮਿਸ਼ਨਰ ਮਿੱਤਲ ਨੇ ਕਾਲੋਨੀ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣ ਕੇ ਲੋੜੀਂਦੇ ਵਿਕਾਸ ਕਾਰਜ਼ ਪਹਿਲ ਦੇ ਅਧਾਰ ‘ਤੇ ਕਰਵਾਉਣ ਦਾ ਯਕੀਨ ਦਿਵਾਇਆ।ਦੱਸਣਯੋਗ ਹੈ ਕਿ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਅਤੇ ਵਿਕਾਸ ਕਾਰਜ਼ਾਂ ਸਬੰਧੀ ਇੱਕ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ।
                     ਇਸ ਮੌਕੇ ਪ੍ਰੋ: ਸਰਚਾਂਦ ਸਿੰਘ, ਗੁਰਸਾਹਿਬ ਸਿੰਘ ਮਾੜੀ ਮੇਘਾ, ਜਸਬੀਰ ਸਿੰਘ ਬੰਦੇਸ਼ਾ, ਜਤਿੰਦਰ ਸਿੰਘ ਰੰਧਾਵਾ, ਅਸ਼ੋਕ ਕੁਮਾਰ ਸ਼ਰਮਾ, ਰਛਪਾਲ ਸਿੰਘ, ਸੁਰਿੰਦਰ ਸਿੰਘ ਗੰਡੀਵਿੰਡ, ਪ੍ਰਲਾਜ਼ ਸਿੰਘ, ਸੁਖਵੰਤ ਸਿੰਘ, ਗੌਤਮ ਜੀਤ ਸਿੰਘ ਗੈਵੀ ਵੜੈਚ, ਨਰਿੰਦਰ ਜੈਨ, ਗੁਰਵਿੰਦਰ ਸਿੰਘ ਵਿਰਦੀ, ਦਿਵਾਕਰ ਕਪੂਰ, ਅਮੋਲਕ ਸਿੰਘ, ਸੁਭਾਸ਼ ਜੈਨ, ਅੰਗਰੇਜ਼ ਸਿੰਘ, ਮਨਿੰਦਰ ਸਿੰਘ, ਸ਼ਿਵ ਕੁਮਾਰ ਖੰਨਾ, ਦਿਲਬਾਗ ਸਿੰਘ, ਦਲਬੀਰ ਸਿੰਘ, ਗੁਰਜੀਤ ਸਿੰਘ ਔਲਖ, ਚਰਨਜੀਤ ਸਿੰਘ, ਬਲਬੀਰ ਸਿੰਘ ਕੰਗ, ਬਲਰਾਜ ਸਿੰਘ, ਅਰਾਧਨਾ ਜੈਨ, ਮੈਡਮ ਸੈਣੀ, ਨੇਹਾ ਅਰੋੜਾ, ਤਰਨਜੀਤ ਕੌਰ, ਰਕਵਿੰਦਰ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਸੋਨੀਆ ਅਰੋੜਾ, ਮਨਜੀਤ ਕੌਰ, ਵਰਧਮਾਨ ਜੈਨ, ਕਰਨਬੀਰ ਸਿੰਘ ਮਾਨ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …