Monday, December 23, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵਲੋਂ `ਪ੍ਰੋਜੈਕਟ ਡਿਵਲਪਮੈਂਟ ਇਸ਼ੂਜ਼` ਵਿਸ਼ੇ `ਤੇ ਵੈਬੀਨਾਰ

ਅੰਮ੍ਰਿਤਸਰ. 29 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਪੀ.ਜੀ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਦੁਆਰਾ `ਪ੍ਰੋਜੈਕਟ ਡਿਵਲਪਮੈਂਟ ਇਸ਼ੂਜ਼` ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਮਿਸਟਰ ਸੰਦੀਪ ਸੂਦ ਸੀਨੀਅਰ ਪ੍ਰੋਗਰਾਮਰ ਸੈਂਟਰ ਫਾਰ ਆਈ.ਟੀ ਸੋਲੀਊਸ਼ਨਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀਇਸ ਵੈਬੀਨਾਰ ਦੇ ਸ੍ਰੋਤ ਵਕਤਾ ਸਨ।ਵਿਭਾਗ ਦੇ ਮੁਖੀ ਪ੍ਰੋ. ਕਿਰਨ ਗੁਪਤਾ ਨੇ ਆਏ ਹੋਏ ਮਹਿਮਾਨ ਦਾ ਸੁਆਗਤ ਕੀਤਾ।ਉਹਨਾਂ ਨੇ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨਾਲ ਸ੍ਰੋਤ ਵਕਤਾ ਦੀ ਜਾਣ-ਪਛਾਣ ਕਰਵਾਈ।
                ਮਿਸਟਰ ਸੂਦ ਨੇ ਪ੍ਰੋਜੈਕਟ ਡਿਵਲਪਮੈਂਟ ਦੌਰਾਨ ਆਉਂਦੀਆਂ ਚੁਣੌਤੀਆਂ ਬਾਰੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਖ਼ਾਸ ਤੌਰ `ਤੇ `ਪ੍ਰੋਜੈਕਟ ਰਿਪੋਰਟ ਅਤੇ ਇਸਦੀ ਪੇਸ਼ਕਾਰੀ` `ਤੇ ਜ਼ੋਰ ਦਿੱਤਾ।ਉਹਨਾਂ ਨੇ ਸੌਫਟਵੇਅਰ ਐਪਸ ਨੂੰ ਡੈਸਕਟੌਪ ਐਪ, ਵੈਬ ਐਪ ਅਤੇ ਮੋਬਾਈਲ ਐਪ ਦੇ ਤਹਿਤ ਸ਼੍ਰੇਣੀਬੱਧ ਕੀਤਾ।ਇੰਟਰੈਕਟਿਵ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਆਪਣੇ ਪ੍ਰਸ਼ਨ ਪੁੱਛ ਕੇ ਸ਼ੰਕਿਆਂ ਦੀ ਨਵਿਰਤੀ ਕੀਤੀ।
                 ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੀ ਇਸ ਈਵੈਂਟ ਦੇ ਆਯੋਜਨ ਲਈ ਸ਼ਲਾਘਾ ਕੀਤੀ।ਉਹਨਾਂ ਨੇ ਵਿਭਾਗ ਨੂੰ ਭਵਿੱਖ ਵਿੱਚ ਵੀ ਵਿਦਿਆਰਥਣਾਂ ਲਈ ਇਸ ਤਰ੍ਹਾਂ ਦੇ ਵੈਬੀਨਾਰ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।ਵੈਬੀਨਾਰ ਦੇ ਅੰਤ `ਤੇ ਮਿਸਟਰ ਮਨੋਜ ਪੁਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …