ਸੰਗਰੂਰ, 29 ਜੂਨ (ਜਗਸੀਰ ਲੌਂਗੋਵਾਲ) – ਕਸਬੇ ‘ਚ ਬਣੀ ਸਹਿਕਾਰੀ ਸਭਾ ਲੌਂਗੋਵਾਲ ਦੇ ਮੌਜ਼ੂਦਾ ਪ੍ਰਧਾਨ ਜਗਜੀਤ ਸਿੰਘ ਕਾਲਾ ਦੁੱਲਟ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ।ਇਹ ਅਸਤੀਫਾ ਉਨਾਂ ਵਲੋਂ ਸਭਾ ਦੇ ਸਕੱਤਰ ਬਲਤੇਜ ਸਿੰਘ ਕੰਮੋਮਾਜ਼ਰਾ ਨੂੰ ਸੌਂਪਿਆ ਗਿਆ।
ਸੁਸਾਇਟੀ ਪ੍ਰਧਾਨ ਤੇ ਕੌਂਸਲਰ ਜਗਜੀਤ ਸਿੰਘ ਕਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਇਹ ਅਸਤੀਫ਼ਾ ਕਿਸੇ ਵੀ ਸਿਆਸੀ ਆਗੂ ਦੇ ਦਬਾਅ ਹੇਠ ਆ ਕੇ ਨਹੀਂ ਦਿੱਤਾ, ਸਗੋਂ ਉਨਾਂ ਸੁਸਾਇਟੀ ‘ਚ ਹੋ ਰਹੇ ਭ੍ਰਿਸ਼ਟਾਚਾਰ, ਘਪਲੇਬਾਜ਼ੀ ਅਤੇ ਧਾਂਦਲੀਆਂ ਤੋਂ ਪ੍ਰੇਸ਼ਾਨ ਹੋ ਕੇ ਦਿੱਤਾ ਹੈ।
ਉਨਾਂ ਕਿਹਾ ਕਿ ਭ੍ਰਿਸ਼ਟਾਚਾਰ, ਘਪਲੇਬਾਜ਼ੀ ਅਤੇ ਧਾਂਦਲੀਆਂ ਤੋਂ ਸੁਸਾਇਟੀ ਨੂੰ ਮੁਕਤ ਕਰਨ ਲਈ ਅਨੇਕਾਂ ਯਤਨਾਂ ਦੇ ਬਾਵਜ਼ੂਦ ਕੁੱਝ ਸੁਸਾਇਟੀ ਮੈਂਬਰਾਂ ਦਾ ਉਨਾਂ ਨੂੰ ਸਾਥ ਨਾ ਮਿਲਣ ਕਾਰਨ ਪ੍ਰਧਾਨਗੀ ਛੱਡੀ ਹੈ।ਬੇਸ਼ੱਕ ਉਨਾਂ ਦੇ ਕਾਰਜਕਾਲ ਸਮੇਂ ਸਭਾ ਅੰਦਰ ਆਰਥਿਕ ਵਾਧਾ ਵੀ ਹੋਇਆ ਹੈ।ਉਨਾਂ ਸਭਾ ਨਾਲ ਜੁੜੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਭਾ ਵਿੱਚ ਆ ਕੇ ਆਪਣੇ ਕੰਮਾਂ ਪ੍ਰਤੀ ਪੁੱਛ ਪੜਤਾਲ ਕਰ ਸਕਦੇ ਹਨ ਇਹ ਵੀ ਕੋਈ ਜਰੂਰੀ ਨਹੀਂ ਕਿ ਸਭਾ ਦਾ ਪ੍ਰਧਾਨ ਜਾਂ ਮੈਂਬਰ ਹੀ ਇਸ ਸਭਾ ਨੂੰ ਚਲਾ ਸਕਦੇ ਹਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …