ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਪਾਵਰਕਾਮ ਸਬ ਡਵੀਜ਼ਨ ਲੌਂਗੋਵਾਲ ਦੇ ਸਾਰੇ ਸਹਾਇਕ ਲਾਈਨਮੈਨਾਂ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਬਿਜਲੀ ਗਰਿਡ ਲੌਂਗੋਵਾਲ ਵਿਖੇ ਮੀਟਿੰਗ ਆਯੋਜਿਤ ਕੀਤੀ।ਜਿਸ ਦੌਰਾਨ ਮਤਾ ਪਾਇਆ ਗਿਆ ਕਿ ਪਾਵਰਕੌਮ ਵਲੋਂ ਸਹਾਇਕ ਲਾਈਨਮੈਨਾਂ ਤੋਂ ਬਣਦੀ ਡਿਊਟੀ ਹੀ ਲਈ ਜਾਵੇ ਨਾ ਕਿ ਐਚ.ਟੀ ਲੈਣ ਦਾ ਕੰਮ ਕਰਵਾਇਆ ਜਾਵੇ।ਸਹਾਇਕ ਲਾਈਨਮੈਨਾਂ ਨੇ ਸਾਰੀਆਂ ਯੂਨੀਅਨਾਂ ਦਾ ਜਨਤਕ ਤੌਰ ਬਾਈਕਾਟ ਕੀਤਾ ਤੇ ਫ਼ੈਸਲਾ ਕੀਤਾ ਗਿਆ ਕਿ ਜੋ ਵੀ ਜਥੇਬੰਦੀ ਉਨਾਂ ਦੇ ਹੱਕਾਂ ਦੀ ਗੱਲ ਕਰੇਗੀ, ਉਸ ਦਾ ਸਮਰਥਨ ਕੀਤਾ ਜਾਵੇਗਾ।ਲਾਇਨਮੈਨਾਂ ਨੇ ਪਾਵਰਕੌਮ ਵਲੋਂ ਜਾਰੀ ਨਵੇਂ ਸਰਕੂਲਰ ਦੀ ਵੀ ਨਿਖੇਧੀ ਕੀਤੀ ਅਤੇ ਇਸ ਨੂੰ ਵਾਪਿਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਨਵੀਂ ਕਮੇਟੀ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਪ੍ਰਧਾਨ ਰਵੀ ਸ਼ਰਮਾ, ਮੀਤ ਪ੍ਰਧਾਨ ਸੰਦੀਪ ਸਿੰਘ, ਖਜ਼ਾਨਚੀ ਕੁਲਵਿੰਦਰ ਕੌਸ਼ਲ, ਪ੍ਰੈਸ ਸਕੱਤਰ ਬੀਰਪਾਲ ਸਿੰਘ ਅਤੇ ਸਕੱਤਰ ਜਗਤਾਰ ਸਿੰਘ ਸ਼ੇਰੋਂ ਨੂੰ ਚੁਣਿਆ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …