Monday, December 23, 2024

ਬੀ.ਆਰ.ਟੀ.ਐਸ ਚੁਗਿਰਦੇ ਨੂੰ ਬਣਾਇਆ ਜਾਵੇਗਾ ਹਰਿਆਵਲ ਭਰਪੂਰ -ਅਨਿਲ ਕਮੁਾਰ

ਕਰੋਨਾ ਟੀਕਾਕਰਨ ਕੈਂਪ ਵੀ ਲਗਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) -ਬੀ.ਆਰ.ਟੀ.ਐਸ ਸੀ.ਈ.ਓ ਅਨਿਲ ਕੁਮਾਰ ਨੇ ਦੱਸਿਆ ਕਿ ਬੀ.ਆਰ.ਟੀ.ਐਸ ਡਿਪੂ ਅਤੇ ਇਨ੍ਹਾਂ ਦੇ ਬੱਸ ਸਟਾਪ ਦੇ ਆਲੇ ਦੁਆਲੇ ਨੂੰ ਹਰਿਆਵਲ ਭਰਪੂਰ ਬਣਾਇਆ ਜਾਵੇਗਾ।
                ਅੱਜ ਬੀ.ਆਰ.ਟੀ.ਐਸ ਡਿਪੂ ਵਿਖੇ 150 ਪੌਦੇ ਲਗਾ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨਾਂ ਕਿਹਾ ਕਿ ਵਾਤਾਵਰਣ ਨੂੰ ਸਵੱਛ ਰੱਖਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਅੱਜ ਬੀ.ਆਰ.ਟੀ.ਐਸ ਡਿਪੂ ਵਿਖੇ ਸਮੂਹ ਮੁਲਾਜ਼ਮਾਂ ਲਈ ਕਰੋਨਾ ਟੀਕਾਕਰਨ ਕੈਂਪ ਵੀ ਲਗਾਇਆ ਗਿਆ।ਜਿਸ ਦੌਰਾਨ 80 ਤੋਂ ਵੱਧ ਮੁਲਾਜਮਾਂ ਨੂੰ ਕਰੋਨਾ ਟੀਕੇ ਲਗਾਏ ਗਏ।ਉਨ੍ਹਾਂ ਦੱਸਿਆ ਕਿ ਬੀ.ਆਰ.ਟੀ.ਐਸ ਬੱਸਾਂ ਵਿੱਚ ਹਜ਼ਾਰਾਂ ਲੋਕ ਸਫਰ ਕਰਦੇ ਹਨ ਅਤੇ ਇਹ ਟੀਕਾ ਲਗਾਉਣ ਨਾਲ ਮੁਲਾਜ਼ਮ ਅਤੇ ਸਵਾਰੀਆਂ ਦੋਵੇਂ ਸੁਰੱਖਿਅਤ ਰਹਿਜ਼ਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …