ਸਮਰਾਲਾ, 5 ਜੁਲਾਈ (ਇੰਦਰਜੀਤ ਸਿੰਘ ਕੰਗ) – ਸੀ.ਐਚ.ਸੀ ਮਾਨੂੰਪੁਰ ਦੇ ਅਧੀਨ ਪੈਂਦੇ ਪੀ.ਐਚ.ਸੀ ਮਹਿਦੂਦਾਂ ਵਿਖੇ ਐਸ.ਐਮ.ਓ ਡਾ. ਰਵੀ ਦੱਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੈਲਥ ਇੰਸਪੈਕਟਰ ਜਰਨੈਲ ਸਿੰਘ ਵਲੋਂ ਡੇਂਗੂ ਦੇ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਵਿਚ ਭਾਗ ਲੈਣ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੈਲਥ ਇੰਸਪੈਕਟਰ ਜਰਨੈਲ ਸਿੰਘ ਨੇ ਡੇਂਗੂ ਤੋਂ ਬਚਾਅ, ਡੇਂਗੂ ਦੇ ਲੱਛਣ ਅਤੇ ਡੇਂਗੂ ਕਿਵੇਂ ਫੈਲਦਾ ਹੈ, ਇਸ ਬਾਰੇ ਜਾਗਰੂਕ ਕੀਤਾ।ਇਹ ਬੁਖਾਰ ਏ.ਡੀਜ.ਐਜਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਸ ਤਰ੍ਹਾਂ ਦੇ ਮਰੀਜ਼ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਦੀ ਜਾਂਚ ਕਰਵਾ ਕੇ ਇਲਾਜ਼ ਕਰਵਾਉਣਾ ਚਾਹੀਦਾ ਹੈ।ਰਾਤ ਸਮੇਂ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਸੌਣਾ ਚਾਹੀਦਾ ਹੈ।ਆਪਣੇ ਘਰਾਂ ਦੇ ਨੇੜੇ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ, ਆਪਣੇ ਕੂਲਰਾਂ ਦਾ ਪਾਣੀ ਹਰ ਰੋਜ਼ ਬਦਲਣਾ ਚਾਹੀਦਾ ਹੈ।ਘਰ ਦੀ ਛੱਤ ਉਤੇ ਟਾਇਰ ਟੁੱਟੇ ਭੱਜੇ ਬਰਤਨ ਆਦਿ ਵਿੱਚ ਪਾਣੀ ਨਹੀਂ ਖੜਣ ਦੇਣਾ ਚਾਹੀਦਾ ਫਾਰਮੇਸੀ ਅਫਸਰ ਇੰਦਰਪਾਲ ਤਿਵਾੜੀ, ਹਰਮਨਪ੍ਰੀਤ ਕੌਰ ਸਟਾਫ, ਕੁਲਦੀਪ ਸਿੰਘ ਸਿਹਤ ਕਰਮਚਾਰੀ, ਪਰਮਜੀਤ ਕੌਰ ਸਿਹਤ ਕਰਮਚਾਰੀ, ਆਂਗਨਵਾੜੀ ਵਰਕਰਜ਼ ਅਤੇ ਆਸ਼ਾ ਵਰਕਰਾਂ ਵੀ ਸ਼ਾਮਲ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …