Monday, December 23, 2024

ਬੁੰਗਾ ਮਜ਼ਬੀ ਸਿੱਖਾਂ ਦੀ ਪ੍ਰਾਪਤੀ ਲਈ ਰੰਘਰੇਟੇ ਸਿੰਘਾਂ ਦੀ ਵਿਸ਼ਾਲ ਕਾਨਫਰੰਸ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਸਥਾਨਕ ਭਗਵਾਨ ਵਾਲਮੀਕੀ ਤੀਰਥ ਰੋਡ ਸਥਿਤ ਮਾਹਲ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪੰਜਾਬ ਭਰ ਦੇ ‘ਰੰਘਰੇਟੇ ਗੁਰੂ ਕੇ ਬੇਟੇ` ਭਾਈਚਾਰੇ ਦੀਆਂ ਧਾਰਮਿਕ-ਸਮਾਜਿਕ ਜਥੇਬੰਦੀਆਂ, ਧਾਰਮਿਕ ਆਗੂਆਂ ਤੇ ਬੁੱਧੀਜੀਵੀਆਂ ਦੀ ਇੱਕ ਕਾਨਫਰੰਸ ਆਯੋਜਿਤ ਕੀਤੀ ਗਈ।ਜਿਸ ਵਿਚ ਦਲਿਤ ਐਂਡ ਮਾਇਨਾਰਟੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਕਸ਼ਮੀਰ ਸਿੰਘ ਖੁੰਡਾ, ਸ਼ਹੀਦ ਬਾਬਾ ਬੀਰ ਸਿੰਘ ਧੀਰ ਸਿੰਘ ਫਾਉਡੇਸਨ ਦੇ ਸਰਪ੍ਰਸਤ ਕੈਪਟਨ ਦਰਬਾਰਾ ਸਿੰਘ, ਚੇਅਰਮੈਨ ਅਮਰ ਸਿੰਘ ਕਰਮਗੜ, ਜਨਰਲ ਸਕੱਤਰ ਰਾਜਵਿੰਦਰ ਸਿੰਘ ਰਾਹੀ, ਤਪ ਅਸਥਾਨ ਬਾਬਾ ਜੀਵਨ ਸਿੰਘ ਅਨੰਦਪੁਰ ਸਾਹਿਬ ਦੇ ਮਹੰਤ ਬਾਬਾ ਤੀਰਥ ਸਿੰਘ, ਸਮਾਜਿਕ ਵਿਕਾਸ ਮੰਚ ਪੰਜਾਬ ਦੇ ਕੋ: ਕਨਵੀਨਰ ਕੈਪਟਨ ਮੁਖਤਿਆਰ ਸਿੰਘ, ਚੇਅਰਮੈਨ ਮਲਕੀਤ ਸਿੰਘ ਖਾਲਸਾ, ਸੀਨੀ: ਵਾਈਸ ਚੇਅਰਮੈਨ ਗੁਰਜਿੰਦਰ ਸਿੰਘ ਰਾਜਾ, ਵਾਇਸ ਚੇਅਰਮੈਨ ਪਤਵਿੰਦਰ ਸਿੰਘ ਗੁਰੂ ਕੀ ਵਡਾਲੀ, ਜਨਰਲ ਸਕੱਤਰ ਮਾ: ਹਰਜੀਤ ਸਿੰਘ, ਮੀਡੀਆ ਕੁਆਰਡੀਨੇਟਰ ਲਾਭ ਸਿੰਘ, ਹਰਦੇਵ ਸਿੰਘ ਖਾਲਸਾ ਤੇ ਸਮੁੱਚੀ ਟੀਮ ਜ਼ਿਲਾ ਅੰਮਿ੍ਰਤਸਰ, ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਮਿਸ਼ਨ ਪੰਜਾਬ, ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਠੱਠੀਆਂ ਮਹੰਤਾਂ ਜ਼ਿਲਾ ਤਰਨ ਤਾਰਨ, ਭਾਈ ਜੈਤਾ ਜੀ ਮਿਸ਼ਨ ਪੰਜਾਬ, ਸਾਹਿਬ ਭਾਈ ਜੈਤਾ ਜੀ ਫਾਉਡੇਸ਼ਨ ਪੰਜਾਬ (ਰਜਿ.) ਦੇ ਮੀਤ ਪ੍ਰਧਾਨ ਹਰਦੀਪ ਸਿੰਘ ਚੰਡੀਗੜ੍ਹ, ਚਮਕੌਰ ਸਾਹਿਬ ਦੇ ਸ਼ਹੀਦੀ ਅਸਥਾਨ ਤੋਂ ਹਰਵਿੰਦਰ ਸਿੰਘ ਬੋਨੀ, ਅੰਮਿ੍ਰਤਸਰ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ, ਗੁਰਦੁਆਰਾ ਸ਼ਹੀਦਾਂ ਰੰਘਰੇਟਾ ਗੁਰੂ ਕਾ ਬੇਟਾ ਸ਼ਹੀਦ ਬਾਬਾ ਜੀਵਨ ਸਿੰਘ ਲੁਧਿ: ਦੇ ਪ੍ਰਧਾਨ ਮਲਕੀਤ ਸਿੰਘ ਖਾਲਸਾ, ਜ਼ਿਲਾ ਪ੍ਰਧਾਨ ਪਰਵਿੰਦਰ ਸਿੰਘ ਬੱਗਾ ਲੁਧਿ:, ਰੰਘਰੇਟਾ ਯੂਥ ਵਿੰਗ ਲੁਧਿ: ਪ੍ਰਧਾਨ ਗੁਰਮੰਤਰ ਸਿੰਘ, ਕਨਵੀਨਰ ਰੰਘਰੇਟਾ ਯੂਥ ਲੁਧਿ: ਗੁਰਮੀਤ ਸਿੰਘ, ਸਕੱਤਰ ਸੁਰਜੀਤ ਸਿੰਘ, ਸਲਾਹਕਾਰ ਪਰਮਿੰਦਰ ਸਿੰਘ ਰਾਜਾ, ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ਟਰੱਸਟ ਪੰਜਾਬ ਦੇ ਜ਼ਿਲਾ ਪ੍ਰਧਾਨ ਲੁਧਿ: ਹਰਭਜਨ ਸਿੰਘ ਖਾਲਸਾ, ਸਾਬਕਾ ਕੌਂਸਲਰ ਲੁਧਿਆਣਾ ਟਹਿਲ ਸਿੰਘ ਗਿੱਲ, ਆਲ ਇੰਡੀਆ ਰੰਘਰੇਟਾ ਦਲ ਦੇ ਜ਼ਿਲਾ ਪ੍ਰਧਾਨ ਕਰਨੈਲ ਸਿੰਘ ਗੰਭੀਰ, ਸਾਬਕਾ ਸੈਨਿਕ ਵਿੰਗ ਪੰਜਾਬ ਮੀਤ ਪ੍ਰਧਾਨ ਕੈਪਟਨ ਪ੍ਰੀਤਮ ਸਿੰਘ, ਕੈਪਟਨ ਬਲੌਰਾ ਸਿੰਘ ਜਗਰਾਂਓ, ਆਲ ਇੰਡੀਆ ਰੰਘਰੇਟਾ ਦਲ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਖਾਲਸਾ, ਸਲਾਹਕਾਰ ਰਣਜੀਤ ਸਿੰਘ, ਸ਼ਹੀਦ ਭਾਈ ਜੈਤਾ ਜੀ ਮਿਸ਼ਨ ਤੋਂ ਸੁਖਮਿੰਦਰ ਸਿੰਘ ਗੱਜਣਵਾਲਾ, ਰਣਜੀਤ ਸਿੰਘ ਰਿਆੜ, ਡਾ: ਦਲਬੀਰ ਸਿੰਘ ਬੱਲ ਮੋਗਾ, ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਮਿਸ਼ਨ ਪੰਜਾਬ ਤੋਂ ਬਲਜਿੰਦਰ ਸਿੰਘ ਤਰਨ ਤਾਰਨ, ਡਾ: ਨਿਰਮਲ ਸਿੰਘ, ਆਲ ਇੰਡੀਆ ਰੰਘਰੇਟਾ ਦਲ ਜ਼ਿਲਾ ਮੋਗਾ ਦੇ ਪ੍ਰਧਾਨ ਅੰਗਰੇਜ ਸਿੰਘ ਜਲਾਲਾਬਾਦ ਪੂਰਬੀ, ਸਰਬ ਸਾਂਝਾ ਰੰਘਰੇਟਾ ਦਲ ਅੰਮ੍ਰਿਤਸਰ ਆਦਿ ਜਥੇਬੰਦੀਆਂ ਹਾਜ਼ਰ ਸਨ।
                            ਕਾਨਫਰੰਸ ਦਾ ਅਰੰਭ ਕਰਦਿਆਂ ਡਾ: ਕਸ਼ਮੀਰ ਸਿੰਘ ਖੁੰਡਾ ਨੇ ਸਭ ਸੱਜਣਾਂ ਨੂੰ ਜੀਅ ਆਇਆਂ ਆਖਦਿਆਂ ਕਿਹਾ ਕਿ 1957 ’ਚ ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਚੌਗਿਰਦੇ ’ਚ ਮਜ਼ੂਦ ਮਜ਼ਬੀ ਸਿੱਖਾਂ ਦੇ ਬੁੰਗੇ ਨੂੰ ਧੱਕੇ ਨਾਲ ਢਾਹ ਦਿੱਤਾ ਸੀ।ਜਿਸ ਨੂੰ ਮੁੜ ਉਸਾਰਨ ਲਈ ਭਾਈਚਾਰਾ ਚਿਰਾਂ ਤੋਂ ਯਤਨਸ਼ੀਲ ਹੈ।ਜਸਕਰਨ ਸਿੰਘ ਨੇ ਇਤਿਹਾਸਕ ਹਵਾਲਿਆਂ ਨਾਲ ਦੱਸਿਆ ਕਿ ਫਾਰਸੀ ਸਰੋਤਾਂ ਤੋਂ ਇਲਾਵਾ ਗਿ: ਗਿਆਨ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਡਾ: ਮਦਨਜੀਤ ਕੌਰ ਤੇ ਡਾ: ਗੰਡਾ ਸਿੰਘ ਆਪਣੀਆਂ ਪੁਸਤਕਾਂ ’ਚ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ’ਚ ਅਨੇਕਾਂ ਬੁੰਗੇ ਹੋਣ ਦੇ ਹਵਾਲੇ ਦਿੰਦੇ ਹਨ।ਜਿਨਾਂ ਵਿਚ ਬੁੰਗਾ ਮਜ਼ਬੀ ਸਿੱਖਾਂ ਅਰਥਾਤ ਬੁੰਗਾਂ ਰੰਘਰੇਟਿਆਂ ਦਾ ਵੀ ਹੈ।ਪ੍ਰੀਕਰਮਾਂ ਨੂੰ ਚੌੜਾ ਕਰਨ ਦੇ ਨਾਂ ’ਤੇ ਬੁੰਗਾ ਮਜ਼ਬੀ ਸਿੱਖਾਂ ਨੂੰ ਵੀ ਢਾਹ ਦਿੱਤਾ ਸੀ।ਇਸ ਬੁੰਗੇ ਦੀ ਮੁੜ ਉਸਾਰੀ ਬਹੁਤ ਜਰੂਰੀ ਹੈ।ਬੁੰਗਾ ਮਜ਼ਬੀ ਸਿੱਖਾਂ ਦੇ ਪੁਰਾਤਨ ਬੁੰਗਈ ਭਾਈ ਹਰਨਾਮ ਸਿੰਘ ਦੇ ਪੋਤਰੇ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਜਨਮ ਪੁਰਾਤਨ ਬੁੰਗੇ ’ਚ ਹੋਇਆ ਸੀ, ਪਰ ਅਫਸੋਸ ਕਿ ਉਸ ਬੁੰਗੇ ਦੀਆਂ ਨਿਸ਼ਾਨੀਆਂ ਮਿਟਾ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਹਿੰਦੀ ਰਹੀ ਹੈ ਕਿ ਬੁੰਗਈ ਨੇ ਪੈਸੇ ਲੈ ਲਏ ਸਨ, ਪਰ ਸਾਨੂੰ ਉਹ ਰਸੀਦ ਦਿਖਾਈ ਜਾਵੇ ਕਿ ਕੀਹਨੇ ਪੈਸੇ ਲਏ ਸਨ? ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਬੁੰਗੇ ਦੀ ਮੁੜ ਉਸਾਰੀ ’ਚ ਪੂਰਨ ਸਹਿਯੋਗ ਦੇਵੇਗਾ।ਪਟਵਾਰ ਕਾਨੂੰਗੋ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਉਨਾਂ ਦੀ ਯੂਨੀਅਨ ਹਰ ਸਰਗਰਮੀ ’ਚ ਸਾਥ ਦੇਵੇਗੀ।
                  ਐਸ.ਸੀ.ਬੀ.ਸੀ ਫਰੰਟ ਦੇ ਰਣਜੀਤ ਸਿੰਘ, ਸ਼ਹੀਦ ਬਾਬਾ ਬੀਰ ਸਿੰਘ ਧੀਰ ਫਾਊਂਡੇਸ਼ਨ ਪੰਜਾਬ ਦੇ ਚੇਅਰਮੈਨ ਅਮਰ ਸਿੰਘ ਕਰਮਗੜ੍ਹ ਬਰਨਾਲਾ, ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਤੇ ਭਲਾਈ ਟਰੱਸਟ ਦੇ ਹਰਭਜਨ ਸਿੰਘ ਖਾਲਸਾ, ਆਲ ਇੰਡੀਆ ਰੰਘਰੇਟਾ ਦਲ ਦੇ ਕਰਨੈਲ ਸਿੰਘ ਗੰਭੀਰ, ਸ਼ਹੀਦ ਭਾਈ ਭਾਈ ਜੈਤਾ ਜੀ ਮਿਸ਼ਨ ਦੇ ਸੁਖਮਿੰਦਰ ਸਿੰਘ ਗੱਜਣਵਾਲਾ, ਰਣਜੀਤ ਸਿੰਘ ਰਿਆੜ, ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਅੰਮ੍ਰਿਤਸਰ ਤੋਂ ਕਸ਼ਮੀਰ ਸਿੰਘ, ਬਾਬਾ ਜੀਵਨ ਧਰਮ ਪਰਚਾਰ ਮਿਸ਼ਨ ਪੰਜਾਬ ਦੇ ਬਲਜਿੰਦਰ ਸਿੰਘ ਤਰਨਤਾਰਨ, ਤਪ ਅਸਥਾਨ ਬਾਬਾ ਜੀਵਨ ਸਿੰਘ ਅਨੰਦਪੁਰ ਸਾਹਿਬ ਦੇ ਮਹੰਤ ਬਾਬਾ ਤੀਰਥ ਸਿੰਘ, ਸਾਬਕਾ ਸੈਨਿਕ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਕੈਪਟਨ ਪ੍ਰੀਤਮ ਸਿੰਘ ਸਿੱਧੂ, ਸਰਬ ਸਮਾਜ ਸੰਸਥਾ ਪੰਜਾਬ ਦੇ ਪ੍ਰਧਾਨ ਸਾਧੂ ਸਿੰਘ ਮੰਦਰ (ਮੋਗਾ), ਆਲ ਇੰਡੀਆ ਰੰਘਰੇਟਾ ਦਲ ਦੇ ਪ੍ਰਧਾਨ ਅਵਤਾਰ ਸਿੰਘ ਖਾਲਸਾ, ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੂਬੇਦਾਰ ਬਲਦੇਵ ਸਿੰਘ ਤਰਨਤਾਰਨ, ਸਾਹਿਬ ਭਾਈ ਜੈਤਾ ਜੀ ਯੂਥ ਫਾਊਂਡੇਸ਼ਨ ਚੰਡੀਗੜ੍ਹ ਦੇ ਹਰਦੀਪ ਸਿੰਘ, ਉਘੇ ਸਿੱਖ ਵਿਦਵਾਨ ਰਾਜਵਿੰਦਰ ਸਿੰਘ ਰਾਹੀ, ਸਮਾਜਿਕ ਵਿਕਾਸ ਮੰਚ ਪੰਜਾਬ ਦੇ ਮਲਕੀਤ ਸਿੰਘ ਖਾਲਸਾ, ਫੋਰਸ ਵੰਨ ਦੇ ਡਾ: ਦਲਬੀਰ ਸਿੰਘ ਬੱਲ ਮੋਗਾ, ਗੁਰੂ ਕੇ ਬੇਟੇ ਵੈਲਫੇਅਰ ਸੁਸਾਇਟੀ ਧਾਰੀਵਾਲ ਦੇ ਰਣਜੀਤ ਸਿੰਘ ਕਾਨੂਗੋ, ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਤੇ ਭਲਾਈ ਟਰੱਸਟ ਪੰਜਾਬ ਜ਼ਿਲਾ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਹਮਦਰਦ ਆਦਿ ਬੁਲਾਰਿਆਂ ਨੇ ਕਿਹਾ ਕਿ ਬੁੰਗੇ ਦੀ ਪ੍ਰਾਪਤੀ ਦਾ ਕੇਸ ਹਾਈਕੋਰਟ ’ਚ ਹੈ, ਕੋਈ ਚੰਗਾ ਵਕੀਲ ਕਰਕੇ ਕੇਸ ਦੀ ਡੱਟਵੀਂ ਪੈਰਵਾਈ ਕੀਤੀ ਜਾਵੇ। ਸਟੇਜ਼ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਨਿਰਮਲ ਸਿੰਘ ਵਲੋਂ ਨਿਭਾਈ ਗਈ।ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਸੇਵਾਦਾਰ ਬਾਬਾ ਹਰਬੰਸ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਇੱਕ 18 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਸਰਪ੍ਰਸਤ ਬਾਬਾ ਤੀਰਥ ਸਿੰਘ ਆਨੰਦਪੁਰ ਸਾਹਿਬ ਨੂੰ ਬਣਾਇਆ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …