ਅਲਗੋਂ ਕੋਠੀ, 9 ਨਵੰਬਰ (ਹਰਦਿਆਲ ਸਿੰਘ ਭੈਣੀ) – ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਪੱਧਰੀ ਕਮੇਟੀ ਦੀ ਮੀਟਿੰਗ ਸ਼ਮਸ਼ੇਰ ਸਿੰਘ ਸੁਰਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੂਬਾ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿਮਘ ਸਰਭਾ ਦੀ ਸ਼ਹੀਦੀ ਸਬੰਧੀ ਸ਼ਤਾਬਦੀ ਨਵੰਬਰ 2015 ਵਿੱਚ ਮਨਾਈ ਜਾ ਰਹੀ ਹੈ।ਇਸ ਸ਼ਤਾਬਦੀ ਸਬੰਧੀ 17 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕਰਵਾਈ ਜਾ ਰਹੀ ਹੈ।ਸ੍ਰ. ਪੰਡੋਰੀ ਨੇ ਕਿਹਾ ਕਿ ਨੋਜਵਾਨਾਂ ਨੂੰ ਰੋਜਗਾਰ ਦੇਣ ਦੀ ਬਜਾਏ ਉਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਇਸ ਮੌਕੇ ਤਹਿਸੀਲ ਕਮੇਟੀ ਆਗੂ ਮੇਹਰ ਸਿੰਘ, ਭਗਵੰਤ ਸਿੰਘ ਸੁਰਸਿੰਘ, ਡਾਕਟਰ ਗੁਰਬਖਸ਼ ਸਿੰਘ, ਬਿੱਕਰ ਸਿੰਘ ਭਗਵਾਨਪੁਰਾ, ਤੱਨੂੰ ਭਗਵਾਨਪੁਰਾ, ਰਸ਼ਪਾਲ ਸਿੰਘ, ਸੰਤੋਖ ਮੱਖੀ ਕਲਾਂ, ਗੁਰਜੀਤ ਸਿੰਘ ਨਾਰਲੀ, ਬਲਜੀਤ ਸਿੰਘ ਭਿੱਖੀਵਿੰਡ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …