ਅਲਗੋਂ ਕੋਠੀ, 9 ਨਵੰਬਰ (ਹਰਦਿਆਲ ਸਿੰਘ ਭੈਣੀ)- ਸਰਕਾਰੀ ਹਾਈ ਸਕੂਲ ਚੂੰਘ ਵਿਖੇ ਜਿਲਾ ਸਿਖਿਆ ਅਫਸਰ (ਸੈ: ਸਿ) ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੁਦਰਤੀ ਆਫਤਾਂ ਤੋਂ ਬਚਣ ਬਾਰੇ ਟਰੇਨਿੰਗ ਕਰਵਾਈ ਗਈ ।ਜਿਸ ਵਿਚ ਸਕੂਲ ਦੇ ਬੱਚਿਆਂ, ਟੀਚਰਾਂ ਅਤੇ ਪਿੰਡ ਵਾਸੀ ਸ਼ਾਮਲ ਹੋਏ। ਇਹ ਟਰੇਨਿੰਗ ਸਕੂਲ ਦੇ ਦੋ ਅਧਿਆਪਕਾਂ ਅਤੇ ਡੀ.ਸੀ ਦਫਤਰ ਵਲੋਂ ਪਹੁੰਚੇ ਨੁਮਾਇੰਦਿਆਂ ਵਲੋਂ ਦਿੱਤੀ ਗਈ। ਸਕੂਲ ਦੇ ਸਾਰੇ ਸਟਾਫ ਨੇ ਇਸ ਟਰੇਨਿੰਗ ਨੂੰ ਬਹੁਤ ਹੀ ਲਾਭਕਾਰੀ ਦੱਸਦਿਆਂ ਕਿਹਾ ਕਿ ਅਜਿਹੇ ਟਰੇਨਿੰਗ ਕੈਂਪਾਂ ਦਾ ਪ੍ਰਬੰਧ ਭਵਿੱਖ ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …