ਅੰਮ੍ਰਿਤਸਰ, 19 ਸਤੰਬਰ ( ਜਗਦੀਪ ਸਿੰਘ) – ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਵਾਇਸ ਚੇਅਰਮੈਨ ਅਰੁਣ ਜੋਸ਼ੀ ਦੇ ਬਹਿਨੋਈ ਅਤੇ ਨਗਰ ਨਿਗਮ ਅੰਮ੍ਰਿਤਸਰ ਤੋਂ ਸੇਵਾ ਮੁਕਤ ਹੋਏ ਨਰੇਂਦਰ ਭਾਰਦਵਾਜ (59) ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ ਸੀ।ਉਨਾਂ ਦਾ ਅੰਤਿਮ ਸਸਕਾਰ ਅੱਜ ਸ਼ਿਵਪੁਰੀ ਦੁਰਗਿਆਨਾ ਮੰਦਰ ਵਿਖੇ ਕੀਤਾ ਗਿਆ।
ਅੰਤਿਮ ਸਸਕਾਰ ਸਮੇਂ ਪੁੱਜੇ ਵਿਧਾਇਕ ਸੁਨੀਲ ਦੱਤੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਅਰੁਣ ਜੋਸ਼ੀ, ਐਲ.ਆਈ.ਸੀ ਬਰਾਂਚ ਰਣਜੀਤ ਐਵਨਿਊ ਤੋਂ ਅਸਿਸਟੈਂਟ ਬਰਾਂਚ ਮੈਨੇਜਰ ਸੁਰਿੰਦਰ ਸ਼ਰਮਾ, ਡਿਵੈਲਪਮੈਂਟ ਅਧਿਕਾਰੀ ਟੀ.ਪੀ.ਐਸ ਅਰੋੜਾ ਤੇ ਪੰਕਜ਼ ਮਹਾਜਨ, ਵਰਿੰਦਰ ਸ਼ਰਮਾ, ਜਸਪਿੰਦਰ ਪਾਲ ਸਿੰਘ, ਸੁਨੀਲ ਸ਼ਰਮਾ, ਮਿਸਟਰ ਰੰਜ਼ਨ, ਰਵਿੰਦਰਜੀਤ ਸ਼ਰਮਾ, ਜਸਬੀਰ ਸਿੰਘ ਸੱਗੂ ਅਤੇ ਉਨਾਂ ਦੇ ਰਿਸ਼ਤੇਦਾਰ ਤੇ ਸਬੰਧੀਆਂ ਤੋਂ ਇਲਾਵਾ ਪਤਵੰਤੇ ਸ਼ਹਿਰੀਆਂ ਨੇ ਭਾਰਦਵਾਜ਼ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਜਿਕਰਯੋਗ ਹੈ ਕਿ ਨਰੇਂਦਰ ਭਾਰਦਵਾਜ ਆਪਣੇ ਪਿੱਛੇ ਧਰਮ ਪਤਨੀ ਸੀਮਾ ਭਾਰਦਵਾਜ ਤੋਂ ਇਲਾਵਾ ਇੱਕ ਬੇਟਾ ਤੇ ਇੱਕ ਬੇਟੀ ਛੱਡ ਗਏ ਹਨ।ਬੇਟਾ ਅੱਜ ਜਰਮਨੀ ਤੋਂ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਇਆ, ਜਦਕਿ ਬੇਟੀ ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਕਨੇਡਾ ਤੋਂ ਨਹੀਂ ਪਹੁੰਚ ਸਕੀ।ਸੀਮਾ ਭਾਰਦਵਾਜ ਐਲ.ਆਈ.ਸੀ ਏਜੰਟ ਵਜੋਂ ਕੰਮ ਕਰ ਰਹੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …