ਵਿਦਿਆਰਥੀਆਂ ਨੇ 1 ਸੋਨੇ, 3 ਸਿਲਵਰ ਅਤੇ 1 ਕਾਂਸੇ ਦਾ ਤਗਮਾ ਕੀਤਾ ਹਾਸਲ – ਪ੍ਰਿੰ: ਏ.ਐਸ ਗਿੱਲ
ਅੰਮ੍ਰਿਤਸਰ, 11 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਤਾਈਕਵਾਂਡੋ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਵਿਦਿਆਰਥੀਆਂ ਨੇ ਤਾਈਕਵਾਂਡੋ ਮੁਕਾਬਲੇ ’ਚ 1 ਸੋਨੇ, 3 ਸਿਲਵਰ ਅਤੇ 1 ਕਾਂਸੇ ਦਾ ਤਗਮਾ ਪ੍ਰਾਪਤ ਕੀਤਾ।
ਇਸ ਸ਼ਾਨਦਾਰ ਉਪਲੱਬਧੀ ’ਤੇ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਆਰ.ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸ਼ਤਰੀ ਨਗਰ ਮਾਡਲ ਟਾਊਨ ਲੁਧਿਆਣਾ ਵਿਖੇ ‘ਫ਼ਸਟ ਗੋਲਡ ਕੱਪ ਪੰਜਾਬ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ2021’ ਮੁਕਾਬਲਾ ਬੀਤੇ ਦਿਨੀਂ ਕਰਵਾਇਆ ਗਿਆ।ਜਿਸ ਕਰੀਬ 14 ਵੱਖ-ਵੱਖ ਜ਼ਿਲਿਆਂ ’ਚੋਂ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ।
ਗਿੱਲ ਨੇ ਕਿਹਾ ਕਿ ਫ਼ਸਟ ਡੈਨ ਬਲੈਕ ਬੈਲਟ ਦੀ ਰਾਸ਼ਟਰੀ ਟੀਮ ਦੀ ਕੋਚ ਸੁਨੀਤਾ ਗੁਪਤਾ ਰੈਫਰੀ ਸਨ।ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ’ਚ ਸਕੂਲ ਦੇ ਗੁਰਵਿਸ਼ਵ ਸਿੰਘ ਨੇ ਸੋਨਾ, ਲਕਸ਼ੈ, ਤੇਜ਼ੇਸ਼ਵਰ, ਵਿਕਾਸ ਕੁਮਾਰ ਮੀਨਾ ਨੇ ਚਾਂਦੀ ਅਤੇ ਕੋਨਨ ਖੱਤਰੀ ਨੇ ਕਾਂਸੇ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਅਤੇ ਇਨ੍ਹਾਂ ਵਿਦਿਆਰਥੀਆਂ ਦੀ ਰਾਸ਼ਟਰੀ ਤਾਈਕਵਾਂਡੋ ਚੈਂਪੀਅਨਸ਼ਿਪ ਲਈ ਚੋਣ ਵੀ ਹੋਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …