Monday, December 23, 2024

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਡੇਂਗੂ ਬੁਖਾਰ ਬਾਰੇ ਦਿੱਤੀ ਜਾਣਕਾਰੀ

ਸੰਗਰੂਰ, 24 ਅਕਤੂਬਰ (ਜਗਸੀਰ ਲੌਂਗੋਵਾਲ) – ਸਿਵਲ ਹਸਪਤਾਲ ਸੁਨਾਮ ਦੇ ਐਸ.ਐਮ.ਓ ਡਾ. ਸੰਜੇ ਕਾਮਰਾ ਅਤੇ ਮਿਉਂਸਪਲ ਕਮੇਟੀ ਦੇ ਈ.ਓ ਮਨਿੰਦਰਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੁਲਾਜ਼ਮਾਂ ਵਲੋਂ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ।ਸਿਵਲ ਹਸਪਤਾਲ ਸੁਨਾਮ ਮੁਲਜ਼ਮ ਕੁਲਦੀਪ ਗਰਗ ਅਤੇ ਹੋਰਾਂ ਨੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਡੇਂਗੂ ਬੁਖਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਆਪਣੇ ਅੰਡੇ ਦਿੰਦਾ ਹੈ।ਇਹ ਮੱਛਰ ਸਵੇਰੇ ਸ਼ਾਮ ਵੇਲੇ ਜਿਆਦਾ ਲੜਦਾ ਹੈ।ਡੇਂਗੂ ਵਿੱਚ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਵਿੱਚ ਦਰਦ, ਜੀਅ ਕੱਚਾ ਹੋਣਾ ਅਤੇ ਪਲੇਟਲੈਟ ਸੈੱਲ ਘਟ ਹੋਣ ਵਰਗੇ ਲੱਛਣ ਹੁੰਦੇ ਹਨ। ਘਰਾਂ ਵਿੱਚ ਕੂਲਰਾਂ, ਗਮਲਿਆਂ, ਫਰਿਜ਼ ਦੇ ਪਿੱਛੇ ਵਾਲੀ ਟ੍ਰੇਅ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਪੂਰੀਆਂ ਬਾਹਾਂ ਅਤੇ ਲੱਤਾਂ ਢੱਕਣ ਵਾਲੇ ਕੱਪੜੇ ਪਾਵੋ।ਮਾਰਕੀਟ ਕਮੇਟੀ ਦੇ ਮੁਲਾਜ਼ਮ ਐਸ.ਆਈ ਘਨਸ਼ਾਮ, ਗੁਰਮੀਤ ਸਿੰਘ ਵਾਲੀਆ ਜੇ.ਈ, ਕਿਰਨਦੀਪ ਸਿੰਘ ਸਹੋਤਾ ਸੈਨਟਰੀ ਸੁਪਰਵਾਈਜ਼ਰ ਵਲੋਂ ਲਾਰਵਾ ਮਿਲਣ ‘ਤੇ ਚਲਾਨ ਵੀ ਕੱਟੇ ਗਏ।
                ਇਸ ਮੌਕੇ ਆਦਰਸ਼ ਹਾਈ ਸਕੂਲ ਪ੍ਰਿੰਸੀਪਲ ਹੇਮਰਾਜ ਸ਼ਰਮਾ, ਗੁਰਤੇਜ ਸਿੰਘ, ਬੂਟਾ ਸਿੰਘ, ਮਨੀਸ਼ਾ ਅਮਨਦੀਪ ਕੌਰ, ਸੁਰਿੰਦਰ ਸਿੰਘ, ਹਰਜੀਵਨ ਸਿੰਘ, ਅਵਤਾਰ ਸਿੰਘ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …