ਸੰਗਰੂਰ, 28 ਨਵੰਬਰ (ਜਗਸੀਰ ਲੌਂਗੋਵਾਲ) – ਸਿੱਖਿਆ ਵਿਭਾਗ ਵਲੋਂ ਬੀ.ਪੀ.ਈ.ਓ ਦਫਤਰ ਚੀਮਾਂ ਵਿਖੇ ਹੋਏ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਤੋਗਾਵਾਲ ਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਪੁੱਤਰੀ ਪਾਲਾ ਸਿੰਘ ਨੇ ਕਵਿਤਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਹਾਸਲ ਕਰਕੇ ਸਕੂਲ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਅਤੇ ਜਿਲ੍ਹਾ ਪੱਧਰੀ ਹੋਣ ਜਾ ਰਹੇ ਮੁਕਾਬਲਿਆਂ ਵਿੱਚ ਐਂਟਰੀ ਵੀ ਕੀਤੀ।ਇਸ ਸ਼ਾਨਦਾਰ ਪ੍ਰਾਪਤੀ ਲਈ ਸਮੁੱਚੇ ਸਕੂਲ ਸਟਾਫ ਵਲੋਂ ਬੱਚੀ ਸਹਿਜਪ੍ਰੀਤ ਕੌਰ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਅਤੇ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਵਲੋਂ ਬੱਚੀ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਕੂਲ ਕਮੇਟੀ ਮੈਂਬਰਾਂ ਵਲੋਂ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ, ਕਿਉਂਕਿ ਪਹਿਲੀ ਤੋਂ ਪੰਜਵੀਂ ਤੱਕ ਸਿਰਫ 2 ਹੀ ਅਧਿਆਪਕ ਹੋਣ ਤੇ ਵੀ ਚੰਗੇ ਨਤੀਜੇ ਪ੍ਰਾਪਤ ਹੋਏ ਹਨ।ਉਹਨਾਂ ਸਕੂਲ ਵਿੱਚ 2 ਈ.ਟੀ.ਟੀ ਅਧਿਆਪਕ ਅਤੇ 1 ਮੁੱਖ ਅਧਿਆਪਕ ਦੀ ਅਸਾਮੀ ਖਾਲੀ ਹੋਣ ਕਾਰਨ ਸਰਕਾਰ ਅੱਗੇ ਇਥੇ ਹੋਰ ਅਧਿਆਪਕ ਭੇਜਣ ਦੀ ਮੰਗ ਕੀਤੀ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਚਰਨਜੀਤ ਸਿੰਘ, ਸਮਾਜ ਸੇਵੀ ਪ੍ਰਵੀਨ ਕੁਮਾਰ ਬੌਬੀ, ਡਾਕਟਰ ਹਰਮੇਸ਼ ਸਿੰਘ, ਮੈਂਬਰ ਰਾਜ ਸਿੰਘ, ਨਿਹਾਲ ਸਿੰਘ ਮੈਂਬਰ, ਮਾਸਟਰ ਰਾਮ ਕ੍ਰਿਸ਼ਨ, ਮੈਡਮ ਰਜਨੀ ਰਾਣੀ, ਮੈਡਮ ਨਾਜ ਕਮਲ, ਮੈਡਮ ਰਮੇਸ਼ ਕੌਰ, ਮਾਸਟਰ ਬਲਵੀਰ ਸਿੰਘ ਅਤੇ ਮਾਸਟਰ ਹਰਮਨ ਸਿੰਘ ਆਦਿ ਮੌਜ਼ੂਦ ਸਨ।
Check Also
ਨਵੇਂ ਸਾਲ ਦੀ ਆਮਦ ‘ਤੇ ਜਿਲ੍ਹਾ ਬਾਰ ਐਸੋਸੀਏਸ਼ਨ ਨੇ ਕਰਵਾਇਆ ਧਾਰਮਿਕ ਸਮਾਗਮ
ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ …