ਸੰਗਰੂਰ, 28 ਨਵੰਬਰ (ਜਗਸੀਰ ਲੌਂਗੋਵਾਲ) – ਮਾਲਵਾ ਇਤਿਹਾਸ ਖੋਜ਼ ਕੇਂਦਰ ਦੇ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਕੇਂਦਰ ਵਲੋਂ ਇਸ ਦੇ ਸਰਪ੍ਰਸਤ ਮਰਹੂਮ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਅਤੇ ਪ੍ਰਧਾਨ ਸਰਵਣ ਸਿੰਘ ਬੀਰ ਵਲੋਂ ਕਾਇਮ ਕੀਤੇ ਫੰਡ ਕੋਸ਼ ਨਾਲ ਛੇਤੀ ਹੀ ਮਾਲਵੇ ਦੇ ਅਣਗੌਲੇ ਸ਼ਹੀਦਾਂ ਦੇਸ਼ ਭਗਤਾਂ ਬਾਰੇ ਉਪਲੱਬਧ ਜਾਣਕਾਰੀ ਨੂੰ ਕਿਤਾਬਚਿਆਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨ ਦੀ ਲੜੀ ਸ਼ੁਰੂ ਕੀਤੀ ਜਾਵੇਗੀ।ਇਹ ਲੜੀ ਜਨਵਰੀ 2022 ਸ਼ੁਰੂ ਕੀਤੀ ਜਾਵੇਗੀ ਅਤੇ ਕੋਸ਼ਿਸ ਹੋਵੇਗੀ ਕਿ ਸਾਲ ਵਿੱਚ ਘੱਟੋ ਘੱਟ ਦੋ ਸਖਸ਼ੀਅਤਾਂ ਬਾਰੇ ਇਹ ਕਿਤਾਬਚੇ ਜਰੂਰ ਜਾਰੀ ਕੀਤੇ ਜਾਣ।ਇਸ ਲੜੀ ‘ਚ ਬਰਤਾਨਵੀ ਹਕੂਮਤ ਖਿਲਾਫ ਲੜਾਈ, ਪਰਜਾ ਮੰਡਲ, ਮੁਜਾਰਾ, ਕੂਕਾ, ਬੱਬਰ ਅਕਾਲੀ ਆਦਿ ਲਹਿਰਾਂ ਦੇ ਯੋਧੇ ਸ਼ਾਮਲ ਕੀਤੇ ਜਾਣਗੇ।ਦੱਸਣਯੋਗ ਹੈ ਕਿ ਬਲਬੀਰ ਲੌਂਗੋਵਾਲ ਨੇ ਮਾਲਵੇ ਦੇ ਸ਼ਹੀਦਾਂ ਦੇਸ਼ਭਗਤਾਂ ਬਾਰੇ ਲਿਖਤੀ ਦਸਤਾਵੇਜ਼ਾਂ ਆਦਿ ਰਾਹੀਂ ਕਾਫੀ ਜਾਣਕਾਰੀ ਉਹਨਾਂ ਦੇ ਪਰਿਵਾਰਾਂ ਵਿੱਚ ਜਾ ਕੇ ਨਿੱਜੀ ਮੁਲਾਕਾਤਾਂ ਕਰਕੇ ਪ੍ਰਾਪਤ ਕੀਤੀ ਹੋਈ ਹੈ।
Check Also
ਨਵੇਂ ਸਾਲ ਦੀ ਆਮਦ ‘ਤੇ ਜਿਲ੍ਹਾ ਬਾਰ ਐਸੋਸੀਏਸ਼ਨ ਨੇ ਕਰਵਾਇਆ ਧਾਰਮਿਕ ਸਮਾਗਮ
ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ …