ਅੰਮ੍ਰਿਤਸਰ 25 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਅਰੰਭੀ “ਲੇਖਕਾਂ ਦਾ ਹਫਤਾ” ਸਮਾਗਮਾਂ ਦੀ ਲੜੀ ਤਹਿਤ ਅੱਜ ਅਜੋਕੀ ਪੰਜਾਬੀ ਕਹਾਣੀ ਦੀ ਦਸ਼ਾ ਅਤੇ ਦਿਸ਼ਾ ਪ੍ਰਤੀ ਗੱਲ ਕਰਨ ਲਈ ਕਥਾਕਾਰ ਸਰਘੀ ਹਾਜ਼ਰੀਨ ਦੇ ਰੂਬਰੂ ਹੋਈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਅੰਮ੍ਰਿਤਸਰ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਅਤੇ ਸ਼ਾਇਰ ਦੇਵ ਦਰਦ ਨੇ ਸੰਚਾਲਨ ਕਰਦਿਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ।
ਡਾ. ਸਰਘੀ ਨੇ ਪੰਜਾਬੀ ਕਹਾਣੀ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਕਵੀਂ ਸਦੀ ਦੀ ਕਹਾਣੀ ਅੱਜ ਦੇ ਮਨੁੱਖੀ ਸਮਾਜ ਦੀਆਂ ਬਰੀਕ ਤੰਦਾਂ ਨੂੰ ਫੜ੍ਹਦੀ ਹੈ।
ਡਾ. ਹੀਰਾ ਸਿੰਘ, ਨਿਰਮਲ ਅਰਪਣ, ਜਗਦੀਸ਼ ਸਚਦੇਵਾ, ਗੁਰਬਾਜ਼ ਛੀਨਾ ਅਤੇ ਸ਼ਾਇਰ ਮਲਵਿੰਦਰ ਨੇ ਕਿਹਾ ਕਿ ਅਨੁਭਵ ਵਿਚੋਂ ਨਿਕਲੀ ਕਹਾਣੀ ਪਾਠਕਾਂ ‘ਤੇ ਵਧੇਰੇ ਅਸਰਦਾਰ ਹੁੰਦਾ ਹੈ।ਮਨਮੋਹਨ ਬਾਸਰਕੇ, ਧਰਵਿੰਦਰ ਔਲਖ, ਡਾ. ਮੋਹਨ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਜੋਕੀ ਕਹਾਣੀ ਵਿੱਚ ਕਥਾਕਾਰੀ ਵੱਲ ਲੇਖਕ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਪ੍ਰਿੰ. ਕੁਲਵੰਤ ਸਿੰਘ ਅਣਖੀ, ਬਲਵਿੰਦਰ ਝਬਾਲ, ਰਾਜ ਕੁਮਾਰ ਰਾਜ, ਚੰਨ ਅਮਰੀਕ, ਡਾ. ਕਸ਼ਮੀਰ ਸਿੰਘ ਅਤੇ ਸੁਮੀਤ ਸਿੰਘ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਹਿਤ ਸਿਰਜਣਾ ਦਾ ਸਬੱਬ ਬਣਦੇ ਹਨ।
ਹੋਰਨਾਂ ਤੋਂ ਇਲਾਵਾ ਇਸ ਸਮੇਂ ਮਨਮੋਹਨ ਸਿੰਘ ਢਿੱਲੋਂ, ਰਾਜ ਕੁਮਾਰ ਰਾਜ, ਸੁਭਾਸ਼ ਪਰਿੰਦਾ, ਕਿਰਨ ਜੋਤੀ ਨਵਦੀਪ, ਤ੍ਰਿਪਤਾ, ਪਰਮਜੀਤ ਕੌਰ, ਪੂਨਮ ਸ਼ਰਮਾ, ਅੰਕਿਤਾ ਸਹਿਦੇਵ, ਰਿੰਪੀ, ਮਮਤਾ ਮੈਡਮ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …