ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ) – ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਬੋਲ੍ਹੇ ਬੱਚਿਆਂ ਲਈ ਸਕੂਲ ਬਣਾਉਣ ਅਤੇ ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ ਦੀ ਮੰਗ ਕੀਤੀ ਹੈ।ਉਨਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਾਲ 2011 ਦੀ ਜਨਗਣਨਾ (ਮਰਦਮਸ਼ੁਮਾਰੀ) ਅਨੁਸਾਰ ਪੰਜਾਬ ਵਿੱਚ ਸੁਣਨ ਦੀ ਸਮਰੱਥਾ ਤੋਂ ਹੀਣੇ ਲੋਕਾਂ ਦੀ ਗਿਣਤੀ 1,46,696 ਹੈ।ਇਨ੍ਹਾਂ ਵਿਚੋਂ ਪੇਂਡੂ ਇਲਾਕਿਆਂ ‘ਚ ਗਿਣਤੀ 83,735 ਹਨ।ਇਸ ਹਿਸਾਬ ਨਾਲ ਹਰੇਕ ਪਿੰਡ ਵਿੱਚ ਬੋਲ੍ਹਿਆਂ ਦੀ ਗਿਣਤੀ 6 ਤੋਂ 7 ਹੈ।ਪੰਜਾਬ ਵਿਚ 23 ਜਿਲ੍ਹੇ ਹਨ, ਜਿਨ੍ਹਾਂ ਵਿਚੋਂ 14 ਜਿਲ੍ਹਿਆਂ ਵਿੱਚ 22 ਸਕੂਲ ਪੈਂਦੇ ਹਨ, ਜਦ ਕਿ 8 ਜਿਲ੍ਹਿਆਂ ਵਿੱਚ ਇੱਕ ਵੀ ਸਕੂਲ ਨਹੀਂ ਹੈ।ਇਨ੍ਹਾਂ 22 ਸਕੂਲਾਂ ਵਿਚੋਂ 5 ਸਕੂਲ ਪਿੰਗਲਵਾੜਾ ਸੰਸਥਾ ਵਲੋਂ ਚਲਾਏ ਜਾ ਰਹੇ ਹਨ, ਜਦਕਿ ਬਾਕੀ ਸਕੂਲ ਜਾਂ ਤਾਂ ਰੈਡ ਕਰਾਸ ਸੋਸਾਇਟੀਆਂ ਜਾਂ ਹੋਰ ਗੈਰ-ਸਰਕਾਰੀ ਸੰਸਥਾਂਵਾਂ ਚਲਾ ਰਹੀਆਂ ਹਨ।ਉਨਾਂ ਕਿਹਾ ਕਿ ਅਜਿਹੇ ਹਾਲਾਤਾਂ ‘ਚ ਬੋਲ੍ਹੇ ਬੱਚਿਆਂ ਲਈ ਸਕੂਲਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਹਰ ਬੱਚੇ ਨੂੰ ਯੋਗ ਅਤੇ ਮੁਫਤ ਵਿੱਦਿਆ ਮਿਲ ਸਕੇ।ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਵਿੱਚ ਇਨ੍ਹਾਂ ਬੱਚਿਆਂ ਦੀ ਵਿੱਦਿਅਕ ਯੋਗਤਾ ਅਨੁਸਾਰ ਰਾਖਵਾਂ ਕੀਤਾ ਜਾਵੇ ।
Check Also
ਸਰਹੱਦੀ ਪਿੰਡ ਮੋਦੇ ਵਿੱਚ ਜਾ ਕੇ ਜਿਲ੍ਹਾ ਅਧਿਕਾਰੀਆਂ ਨੇ ਕੀਤੀ ਬੱਚਿਆਂ ਦੀ ਕੌਂਸਲਿੰਗ
ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ ਸਾਹਨੀ ਵਲੋਂ ਸਰਹੱਦੀ ਪਿੰਡ …