Monday, December 23, 2024

ਡਾ. ਪਵਨ ਕੁਮਾਰ ‘ਵਿਗਿਆਨੀ-ਸੀ’ ਵਲੋਂ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਸਾਇੰਸ ਵਿਭਾਗ ਦਾ ਦੌਰਾ

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ) – ਡਾ. ਪਵਨ ਕੁਮਾਰ ‘ਵਿਗਿਆਨੀ-ਸੀ’ ਵਿਗਿਆਨ ਅਤੇ ਤਕਨੀਕੀ ਵਿਭਾਗ ਵਾਈਸ ਕਿਰਨ ਡਵੀਜ਼ਨ ਨਵੀਂ ਦਿੱਲੀ ਨੇ ਸ੍ਰੀਮਤੀ ਰਾਜਪ੍ਰੀਤ ਕੌਰ ਦੁਆਰਾ ਮਹਿਲਾ ਵਿਗਿਆਨੀ ਸਕੀਮ (ਾਂੌਸ਼-ਭ) ਦੇ ਚੱਲ ਰਹੇ ਉਪ ਉਤਪਾਦ ਦੀ ਸ਼ੁੱਧਤਾ ਬਾਇਓਡੀਜ਼ਲ ਗਲਾਈਸਰੋਲ ਪ੍ਰਾਜੈਕਟ ਕਾਰ ਦਾ ਜ਼ਾਇਜ਼ਾ ਲੈਣ ਲਈ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਕੈਮਿਸਟਰੀ ਵਿਭਾਗ ਦੇ ਨੈਨੋ ਟੈਕਨਾਲੌਜੀ ਰਿਸਰਚ ਲੈਬ ਦਾ ਦੌਰਾ ਕੀਤਾ।
                  ਸ੍ਰੀਮਤੀ ਰਾਜਪ੍ਰੀਤ ਕੌਰ (ਪ੍ਰਿੰਸੀਪਲ ਇਨਵੈਸਟੀਗੇਟਰ) ਰਸਾਇਣ ਵਿਭਾਗ ਮੁੱਖੀ ਡਾ. ਪੂਨਮ ਖੁੱਲਰ ਦੀ ਨਿਗਰਾਨੀ ‘ਚ ਉਪਰੋਕਤ ਪ੍ਰੋਜੈਕਟ ਦਾ ਕਾਰਜ਼ ਕਰ ਰਹੇ ਹਨ।ਜੋ ਕਿ ਤਿੰਨ ਸਾਲ ਵਿਚ ਪੂਰਾ ਕੀਤਾ ਜਾਣਾ ਹੈ। ਭਵਿੱਖ ਵਿੱਚ ਹੋਰ ਖੋਜ਼ ਕਾਰਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਵਿਗਿਆਨ ਅਤੇ ਤਕਨੀਕੀ ਵਿਭਾਗ ਵਾਈਸ ਕਿਰਨ ਡਵੀਜ਼ਨ ਨਵੀਂ ਦਿੱਲੀ ਨੇ ਇਸ ਲਈ 23 ਲੱਖ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ।
                ਡਾ. ਪਵਨ ਕੁਮਾਰ ਨੇ ਕਾਲਜ ਵਲੋਂ ਪ੍ਰਦਾਨ ਕੀਤੀ ਗਈ ਨਿਕੋਮਪ (ਨੈਨੋ ਪਾਰਟੀਰਲਜ਼ ਸਾਇੰਸ ਐਨਾਲਾਈਜ਼ਰ ਸਹੂਲਤ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਪੂਰੇ ਦੇਸ਼ ਵਿੱਚ ਸਿਰਫ਼ ਪੰਜ ਸੰਸਥਾਵਾਂ ਦੀ ਮਲਕੀਅਤ ਹੈ।ਉਹਨਾਂ ਨੇ ਟੈਰਿਸ ਬੋਟੈਨੀਕਲ ਗਾਰਡਨ ਦੇ ਨਾਲ-ਨਾਲ ਲੈਬਾਂ ਦਾ ਵੀ ਦੌਰਾ ਕੀਤਾ।
                 ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡੀ.ਐਸ.ਟੀ ਅਫਸਰ ਡਾ. ਪਵਨ ਕੁਮਾਰ ਦਾ ਨਿੱਘਾ ਸਵਾਗਤ ਕੀਤਾ ਅਤੇ ਖੋਜ਼ ਟੀਮ ਦੇ ਹੋਰ ਮੈਂਬਰਾਂ ਡਾ. ਪੂਨਮ ਖੁੱਲਰ, ਸ੍ਰੀਮਤੀ ਵੰਦਨਾ ਗੁਪਤਾ, ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਲਵਨਯਾ ਅਤੇ ਅਮਨਦੀਪ ਕੌਰ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਖੋਜ਼ ਦੇਸ਼ ਦੇ ਵਿਕਾਸ ਦਾ ਇੱਕ ਲਾਜ਼ਮੀ ਹਿੱਸਾ ਹੈ।ਉਨਾਂ ਨੇ ਵਿਸ਼ੇਸ਼ ਤੌਰ ‘ਤੇ ਮਹਿਲਾ ਵਿਗਿਆਨੀਆਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਚੇਅਰਮੈਨ ਸੁਦਰਸ਼ਨ ਕਪੂਰ ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਪਵਨ ਕੁਮਾਰ ‘ਵਿਗਿਆਨੀ-ਸੀ’ ਨੂੰ ਸਨਮਾਨਿਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …