ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ‘ਆਪ’ ਦੇ ਹਲਕਾ ਦੱਖਣੀ ਤੋਂ ਵਿਧਾਇਕ ਅਤੇ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਨਗਰ ਨਿਗਮ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਈ।ਜਿਸ ਦੌਰਾਨ ਉਨਾਂ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਲ ਸ਼ਹਿਰ ਦੇ ਸੁੰਦਰੀਕਰਨ ਅਤੇ ਹਲਕਾ ਦੱਖਣੀ ਦੇ ਭਗਤਾਂਵਾਲਾ ਸਥਿਤ ਕੂੜੇ ਦੇ ਡੰਪ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ।ਲਗਭਗ ਇਕ ਘੰਟੇ ਦੀ ਮੀਟਿੰਗ ਉਪਰੰਤ ਵਿਧਾਇਕ ਡਾ. ਨਿੱਜ਼ਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਇੱਕ ਇੱਕ ਦਿਨ ਕੀਮਤੀ ਹੈ, ਜਿਸ ਕਰਕੇ ਉਨ੍ਹਾਂ ਨੇ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਦਫਤਰ ਵਿਖੇ ਇਹ ਵਿਸ਼ੇਸ਼ ਮੀਟਿੰਗ ਬੁਲਾਈ ਹੈ।ਉਨਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇੱਕ ਸਾਲ ‘ਚ ਅੰਮ੍ਰਿਤਸਰ ਸ਼ਹਿਰ ਬਹੁਤ ਸੁੰਦਰ ਦਿਖਾਈ ਦੇਵੇਗਾ।ਉਨਾਂ ਕਿਹਾ ਕਿ ਭਗਤਾਂਵਾਲਾ ਕੂੜੇ ਦੇ ਡੰਪ ਦੇ ਬਾਰੇ ਵੀ ਅੱਜ ਡੂੰਘੀ ਵਿਚਾਰ ਚਰਚਾ ਕੀਤੀ ਗਈ ਹੈ।ਇਸ ਮੁੱਦੇ ਦੇ ਹੱਲ ਲਈ ਵੀ ਸੰਜ਼ੀਦਗੀ ਨਾਲ ਕੰਮ ਚੱਲ ਰਿਹਾ ਹੈ।ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਦੇ ਨਾਲ ਪੀ.ਏ ਮਨਿੰਦਰਪਾਲ ਸਿੰਘ, ਡਾ. ਬਿਕਰਮਜੀਤ ਸਿੰਘ ਬਾਠ ਵੀ ਮੌਜ਼ੂਦ ਸਨ।
ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ ਇੰਜੀਨੀਅਰ ਜਤਿੰਦਰ ਸਿੰਘ ਡਿਪਟੀ ਚੀਫ ਇੰਜਨੀਅਰ, ਇੰਜਨੀਅਰ ਮਨਿੰਦਰਪਾਲ ਅਡੀਸ਼ਨਲ ਐਸ.ਈ, ਇੰਜੀਨੀਅਰ ਗਗਨਦੀਪ ਸਿੰਘ ਐਡੀਸ਼ਨਲ ਐਸ.ਈ, ਇੰਜੀਨੀਅਰ ਇੰਦਰ ਮੋਹਣ ਅਡੀਸ਼ਨਲ ਐਸ.ਈ, ਐਕਸੀਅਨ ਗੁਰਮੁਖ ਸਿੰਘ, ਸੁਖਵਿੰਦਰ ਸਿੰਘ ਮੱਲੀ ਐਕਸੀਅਨ ਕਾਰਪੋਰੇਸ਼ਨ ਆਦਿ ਹਾਜ਼ਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …