Thursday, July 3, 2025
Breaking News

ਕੈਮਟੇਕ ਐਗਰੋ ਕੇਅਰ ਸੂਲਰ ਘਰਾਟ ਦੀ ਭਾਰਤ ਸਰਕਾਰ ਵਲੋਂ ਅਵਾਰਡ ਲਈ ਚੋਣ

ਸੰਗਰੂਰ, 31 ਮਾਰਚ (ਜਗਸੀਰ ਲੌਂਗੋਵਾਲ) – ਮਿਹਨਤ ਦਾ ਫਲ ਮਿੱਠਾ ਹੁੰਦਾ ਹੈ, ਸੰਘਰਸ਼ ਕਰਨ ਨਾਲ ਕਿਸੇ ਵੀ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ।ਬਾਬੂ ਸ਼ਾਮ ਲਾਲ ਬਾਂਸਲ ਨੇ ਇਸ ਨੂੰ ਹਕੀਕਤ ਵਿੱਚ ਤਬਦੀਲ ਕੀਤਾ ਹੈ। ਉਹਨਾਂ ਨੇ ਕਸਬਾ ਸੂਲਰ ਘਰਾਟ ਤੋਂ ਆਪਣੇ ਛੋਟਾ ਜਿਹਾ ਕੀੜੇਮਾਰ ਦਵਾਈਆਂ ਦਾ ਵਪਾਰ ਸ਼ੁਰੂ ਕੀਤਾ।ਅਣਥੱਕ ਮਿਹਨਤ ਅਤੇ ਦ੍ਰਿੜ ਜਜ਼ਬੇ ਨਾਲ ਅੱਜ ਉਹਨਾਂ ਦੀ ਕੰਪਨੀ ਭਾਰਤ ਸਰਕਾਰ ਦੇ ਸਰਵਉੱਤਮ ਅਵਾਰਡ ਐਸ.ਐਮ.ਈ 100 ਲਈ ਚੁਣੀ ਗਈ ਹੈ।ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਸਪੁੱਤਰ ਸੰਜੀਵ ਬਾਂਸਲ ਐਮ.ਡੀ ਬਾਂਸਲਜ਼ ਗਰੁੱਪ ਸੂਲਰ ਘਰਾਟ ਨੇ ਦੱਸਿਆ ਕਿ ਇਹ ਅਵਾਰਡ ਉਹਨਾਂ ਦੇ ਮਾਪਿਆਂ ਵਲੋਂ ਦੱਸੇ ਸਹੀ ਰਸਤੇ ਅਤੇ ਆਪਣੇ ਵਪਾਰ ਨੂੰ ਇਮਾਨਦਾਰੀ ਨਾਲ ਚਲਾਉਣ `ਤੇ ਮਿਲਿਆ ਹੈ।ਉਹ ਇਸ ਅਵਾਰਡ ਨੂੰ ਆਪਣੀ ਸਵਰਗੀ ਮਾਤਾ ਸ੍ਰੀਮਤੀ ਦਰਸ਼ਨਾ ਦੇਵੀ ਦੀ ਯਾਦ ਨੂੰ ਸਮਰਪਿਤ ਕਰਦੇ ਹਨ।ਉਹਨਾਂ ਭਾਵੁਕ ਹੁੰਦਿਆ ਕਿਹਾ ਕਿ ਉਹਨਾਂ ਦੇ ਛੋਟੇ ਭਰਾ ਨਵੀਨ ਬਾਂਸਲ ਅਤੇ ਬੇਟੇ ਹੈਲਿਕ ਬਾਂਸਲ ਨਾਲ ਮਿਲ ਕੇ ਉਹ ਆਪਣੇ ਪਿਤਾ ਜੀ ਦੀ ਸਰਪ੍ਰਸਤੀ ਹੇਠ ਵਪਾਰ ਕਰ ਰਹੇ ਹਨ।ਕਿਸਾਨਾਂ ਨੂੰ ਮਿਆਰੀ ਉਤਪਾਦ ਦੇ ਕੇ ਉਹਨਾਂ ਦਾ ਪਿਆਰ ਅਤੇ ਆਸ਼ੀਰਵਾਦ ਵੀ ਇਹ ਅਵਾਰਡ ਮਿਲਣ ਵਿੱਚ ਸਹਾਈ ਹੋਇਆ ਹੈ।ਇਸ ਅਵਾਰਡ ਲਈ ਪੂਰੇ ਦੇਸ਼ ਦੀਆਂ 37134 ਕੰਪਨੀਆ ਵਿਚੋਂ ਉਨਾਂ ਦੀ ਕੰਪਨੀ ਕੈਮਟੇਕ ਐਗਰੋ ਕੇਅਰ ਪ੍ਰਾਈਵੇਟ ਲਿਮਟਿਡ ਨੂੰ ਆਖਰੀ 100 ਵਿੱਚ ਸਥਾਨ ਮਿਲਿਆ ਹੈ।ਇਹ ਅਵਾਰਡ 13 ਅਪ੍ਰੈਲ ਨੂੰ ਭਾਰਤ ਸਰਕਾਰ ਦੇ ਲਘੂ ਉਦਯੋਗ ਮੰਤਰੀ ਨਰਾਇਣ ਰਾਣੇ ਵਲੋਂ ਦਿੱਲੀ ਵਿਖੇ ਦਿੱਤਾ ਜਾਵੇਗਾ।
                        ਇਸ ਮੌਕੇ ਘਣਸ਼ਿਆਮ ਕਾਂਸਲ ਜਿਲ੍ਹਾ ਪ੍ਰਧਾਨ ਸੰਗਰੂਰ ਜਿਲ੍ਹਾ ਇੰਡਸਟਰੀਅਲ ਚੈਂਬਰ, ਪ੍ਰੈਸ ਕਲੱਬ ਲੌਂਗੋਵਾਲ ਰਜਿ: ਦੇ ਪ੍ਰਧਾਨ ਜਗਸੀਰ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੁੰਮਾ ਸਿੰਘ, ਹਰਬੰਸ ਸਿੰਘ ਛਾਜਲੀ ਪ੍ਰਧਾਨ ਅਜ਼ਾਦ ਪ੍ਰੈਸ ਕਲੱਬ ਦਿੜ੍ਹਬਾ, ਗੁਰਤੇਜ ਸਿੰਘ ਸੂਲਰ ਸਰਪੰਚ ਸੂਲਰ, ਰਣ ਸਿੰਘ ਚੱਠਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਸੱਤਪਾਲ ਖਡਿਆਲ ਅੰਤਰਾਸ਼ਟਰੀ ਕੁਮੈਂਟੇਟਰ ਅਤੇ ਹੋਰ ਅਨੇਕਾਂ ਦੋਸਤਾ ਮਿੱਤਰਾ ਨੇ ਬਾਂਸਲ ਪਰਿਵਾਰ ਦੀ ਇਸ ਉਪਲੱਬਧੀ ਤੇ ਵਧਾਈ ਦਿੱਤੀ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …