ਅੰਮ੍ਰਿਤਸਰ, 2 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਅੰਗਰੇਜ਼ੀ ਵਿਭਾਗ ਵਲੋਂ ‘ਸਭ ਦੁਨੀਆ ਇੱਕ ਰੰਗਮੰਚ ਹੈ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ’ਚ ਡਾਇਰੈਕਟਰ ਅਤੇ ਥੀਏਟਰ ਸਟੱਡੀਜ਼ ਦੇ ਵਿਦਵਾਨ ਪ੍ਰੋ. ਇਮੈਨੂਅਲ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਸ਼ਬਦ ਨਾਲ ਕੀਤਾ ਗਿਆ।ਵਿਭਾਗ ਮੁੱਖੀ ਪ੍ਰੋ: ਅਨੁਪਮ ਸੰਧੂ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋ. ਇਮੈਨੂਅਲ ਸਿੰਘ ਦੀ ਰਸਮੀ ਜਾਣ ਪਛਾਣ ਕਰਵਾਈ।ਡਾ. ਮਹਿਲ ਸਿੰਘ ਨੇ ਸਾਹਿਤ ਦੀ ਪ੍ਰਸੰਸ਼ਾ ਅਤੇ ਇਸ ਦੀ ਅਲੋਚਨਾਤਮਕ ਸਮਝ ਹੋਣ ਦੀ ਮਹੱਤਤਾ ਦੱਸਦਿਆ ਵਿਦਿਆਰਥੀਆਂ ਨੂੰ ਸਾਹਿਤਕ ਸਰਗਰਮੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਆ।
ਪ੍ਰੋ. ਇਮੈਨੂਅਲ ਸਿੰਘ ਨੇ ਨਾਟਕ ਦੀ ਮਹੱਤਤਾ ਅਤੇ ਇਸ ਦੇ ਇਤਿਹਾਸ ਤੇ ਵਿਕਾਸ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਨਾਟਕ ਮਨੁੱਖ ਦੀਆਂ ਬੌਧਿਕ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਸ ਨੂੰ ਸਮਾਜਿਕ ਸਰੋਕਾਰਾਂ ਦੀ ਜਾਂਚ ਵੀ ਸਿਖਾਉਂਦਾ ਹੈ।ਉਨ੍ਹਾਂ ਨੇ ਸਰੋਤਿਆਂ ਵੱਲੋਂ ਉਠਾਏ ਗਏ ਵੱਖ ਵੱਖ ਸਥਾਨਾਂ ਦੇ ਪੂਰੀ ਸੰਜ਼ੀਦਗੀ ਨਾਲ ਜਵਾਬ ਦਿੱਤੇ।ਪ੍ਰੋ: ਸੰਧੂ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰਨ ਲਈ ਅਕਸਰ ਅਜਿਹੇ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ।ਮੰਚ ਸੰਚਾਲਨ ਦਾ ਕਾਰਜ਼ ਪ੍ਰੋ: ਸੁਪਨਿੰਦਰਜੀਤ ਕੌਰ ਨੇ ਬਾਖ਼ੂਬੀ ਨਿਭਾਇਆ।ਅੰਤ ’ਚ ਪ੍ਰੋ: ਮਲਕਿੰਦਰ ਸਿੰਘ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਪ੍ਰੋ: ਪ੍ਰਨੀਤ ਕੌਰ ਢਿੱਲੋਂ, ਡਾ. ਸਾਵੰਤ ਸਿੰਘ ਮੰਟੋ, ਪ੍ਰੋ: ਦਲਜੀਤ ਸਿੰਘ, ਡਾ. ਮਮਤਾ ਮਹਿੰਦਰੂ, ਪ੍ਰੋ: ਵਿਜੈ ਬਰਨਾਡ, ਡਾ. ਜਸਵਿੰਦਰ ਕੌਰ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਸੌਰਵ ਮੇਘ ਤੋਂ ਇਲਾਵਾ ਵੱਖ ਵੱਖ ਕਾਲਜਾਂ ਤੇ ਵਿਭਾਗਾਂ ਤੋਂ ਆਏ ਹੋਏ ਪ੍ਰੋਫੈਸਰ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …