ਅੰਮ੍ਰਿਤਸਰ, 9 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲਿਆਂ ਦੇ ਚਾਰ ਰੋਜ਼ਾ ਚੱਲਣ ਵਾਲੇ ‘ਜਸ਼ਨ-2022` ਅੱਜ ਇੱਥੇ ਯੁੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧੇ ਦੀ ਧਮਾਲ ਨਾਲ ਸੰਪਨ ਹੋ ਗਿਆ।ਇਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ।
ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਯੂਨੀਵਰਸਿਟੀ ਦਾ ਆਰਕੀਟੈਕਚਰ ਵਿਭਾਗ ਪਹਿਲੇ ਸਥਾਨ ‘ਤੇ ਰਿਹਾ, ਜਦੋਂ ਕਿ ਇਹਨਾਂ ਮੁਕਾਬਿਲਆਂ ਵਿੱਚ ਇਲੈਕਟ੍ਰੌਨਿਕਸ ਵਿਭਾਗ ਦੂਜੇ ਸਥਾਨ ਅਤੇ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ (ਯੂ.ਐਸ.ਐਫ.ਐਸ) ਤੀਜੇ ਸਥਾਨ `ਤੇ ਰਿਹਾ।
ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਡੀਨ ਵਿਦਿਆਰਥੀ ਭਲਾਈ ਦੇ ਪ੍ਰੋਫੈਸਰ ਅਨੀਸ਼ ਦੂਆ ਨੇ ਮੁੱਖ ਮਹਿਮਾਨ ਤੇ ਹੋਰਨਾਂ ਦਾ ਸਵਾਗਤ ਕੀਤਾ।ਮੁੱਖ ਮਹਿਮਾਨ ਸੰਦੀਪ ਰਿਸ਼ੀ, ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਪ੍ਰੋ. ਅਨੀਸ਼ ਦੂਆ ਨੇ ਜੇਤੂ ਕਲਾਕਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਸੰਦੀਪ ਰਿਸ਼ੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਸ਼ਾਨਾ ਮਿੱਥ ਕੇ ਸੱਚੀ ਲਗਨ ਨਾਲ ਕੀਤੀ ਗਈ ਮਿਹਨਤ ਰੰਗ ਲਿਆਉਂਦੀ ਹੈ।
ਯੂ.ਐਸ.ਐਫ.ਐਸ ਤੋਂ ਅਨੀਮੇਸ਼ ਸਲਹੋਤਰਾ ਨੂੰ ਮਿਸਟਰ ਜਸ਼ਨ ਅਤੇ ਕੰਪਿਊਟਰ ਇੰਜੀ. ਅਤੇ ਟੈਕਨਾਲੋਜੀ ਵਿਭਾਗ ਤੋਂ ਮਿਸ ਗੁਰਲੀਨ ਕੌਰ ਅਤੇ ਆਰਕੀਟੈਕਚਰ ਵਿਭਾਗ ਦੀ ਮਿਸ ਨਿਕਿਤਾ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਸਾਂਝੇ ਤੌਰ `ਤੇ ਮਿਸ ਜਸ਼ਨ ਐਲਾਨਿਆ ਗਿਆ।ਸ਼਼੍ਰੇਣੀ ਅਨੁਸਾਰ ਫਾਈਨ ਆਰਟਸ – ਪਹਿਲਾ ਆਰਕੀਟੈਕਚਰ ਵਿਭਾਗ, ਦੂਜਾ ਇਲੈਕਟ੍ਰੋਨਿਕਸ ਅਤੇ ਤੀਜਾ ਸਥਾਨ ਯੂ.ਐਸ.ਐਫ.ਐਸ; ਲਿਟਰੇਰੀ- ਪਹਿਲਾ ਜੂਆਲੋਜੀ, ਦੂਜਾ ਮਾਈਕ੍ਰੋਬਾਇਓਲੋਜੀ ਐਂਡ ਸਕੂਲ ਆਫ਼ ਪੰਜਾਬੀ ਸਟੱਡੀਜ਼ (ਸਾਂਝੇ ਤੌਰ `ਤੇ) ਅਤੇ ਤੀਜਾ ਸੀ.ਐਸ;ਡੀ.ਏ ਤੇ ਯੂ.ਐਸ.ਐਫ.ਐਸ (ਸਾਂਝੇ ਤੌਰ `ਤੇ); ਸੰਗੀਤ – ਪਹਿਲਾ ਆਰਕੀਟੈਕਚਰ ਵਿਭਾਗ, ਦੂਜਾ ਇਲੈਕਟ੍ਰੋਨਿਕਸ ਵਿਭਾਗ ਅਤੇ ਤੀਜਾ ਕਾਨੂੰਨ ਵਿਭਾਗ; ਥੀਏਟਰ – ਪਹਿਲਾ ਕੈਮਿਸਟਰੀ ਵਿਭਾਗ, ਦੂਜਾ ਯੂ.ਐਸ.ਐਫ.ਐਸ ਅਤੇ ਤੀਜਾ ਆਰਕੀਟੈਕਚਰ ਵਿਭਾਗ ਅਤੇ ਕੰਪਿਊਟਰ ਇੰਜੀ. ਅਤੇ ਟੈਕਨਾਲੋਜੀ ਵਿਭਾਗ (ਸਾਂਝੇ ਤੌਰ `ਤੇ) ਅਤੇ ਡਾਂਸ ਵਿੱਚ – ਪਹਿਲਾ ਆਰਕੀਟੈਕਚਰ, ਦੂਜਾ ਯੂ.ਬੀ.ਐਸ ਅਤੇ ਤੀਜਾ ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …