ਸਮਰਾਲਾ, 17 ਮਈ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਵਲੋਂ ਫਰੰਟ ਦੇ ਬਾਨੀ ਸਵ: ਮਹਿਮਾ ਸਿੰਘ ਕੰਗ ਦੀ 13ਵੀਂ ਬਰਸੀ ਫਰੰਟ ਦੇ ਦਫਤਰ ‘ਚ ਬੜੀ ਸ਼ਰਧਾ ਨਾਲ ਮਨਾਈ ਗਈ।ਜਿਸ ਵਿੱਚ ਅਧਿਆਪਕ ਚੇਤਨਾ ਮੰਚ ਦੇ ਅਹੁੱਦੇਦਾਰਾਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਫਰੰਟ ਦੇ ਮੀਤ ਪ੍ਰਧਾਨ ਦੀਪ ਦਿਲਬਰ ਨੇ ਆਏ ਸਰੋਤਿਆਂ ਨੂੰ ‘ਜੀ ਆਇਆ’ ਆਖਿਆ ਅਤੇ ਸਵ: ਮਹਿਮਾ ਸਿੰਘ ਕੰਗ ਵਲੋਂ ਜੀਵਨ ਵਿੱਚ ਕੀਤੇ ਕੰਮਾਂ ਅਤੇ ਸੰਘਰਸ਼ਾਂ ‘ਚ ਪਾਏ ਯੋਗਦਾਨ ਸਬੰਧੀ ਉਨ੍ਹਾਂ ਦੇ ਜੀਵਨ ਦਾ ਰੇਖਾ ਚਿੱਤਰ ਇੱਕ ਗੀਤ ਦੇ ਰੂਪ ਵਿੱਚ ਪੇਸ਼ ਕੀਤਾ। ਕਾਮਰੇਡ ਕੇਵਲ ਸਿੰਘ ਮੰਜ਼ਾਲੀਆਂ ਨੇ ਫਰੰਟ ਬਣਾਉਣ ਲਈ ਕੀਤੇ ਕਾਰਜ਼ਾਂ ਅਤੇ ਬੀਤੇ ਸਮੇਂ ਦੌਰਾਨ ਫਰੰਟ ਦੀਆਂ ਪ੍ਰਾਪਤੀਆਂ ਅਤੇ ਮਹਿਮਾ ਸਿੰਘ ਕੰਗ ਨਾਲ ਬਿਤਾਏ ਪਲ ਸਾਂਝੇ ਕੀਤੇ।
ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਨੇ ਕਿਹਾ ਕਿ ਕੰਗ ਸਾਹਿਬ ਵਿਅਕਤੀ ਨਹੀਂ ਇੱਕ ਸੰਸਥਾ ਵਜੋਂ ਸਮਾਜ ਵਿੱਚ ਕੰਮ ਕਰਦੇ ਸਨ।ਫਰੰਟ ਦੇ ਬਾਨੀ ਹੋਣ ਦੇ ਨਾਤੇ ਉਹ ਅਧਿਆਪਕ ਚੇਤਨਾ ਮੰਚ ਦੇ ਵੀ ਬਾਨੀ ਪ੍ਰਧਾਨ ਸਨ, ਜਿਹੜਾ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਜੀਫਾ ਅਤੇ ਸਕੂਲਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦਾ ਹੈ।ਪ੍ਰਿੰਸੀਪਲ ਮਨੋਜ ਕੁਮਾਰ ਨੇ ਕਿਹਾ ਕਿ ਫਰੰਟ ਵਲੋਂ ਬੱਚਿਆਂ ਨੂੰੂ ਜਾਗਰਿਤ ਕਰਨ ਲਈ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਸੈਮੀਨਾਰ ਆਯੋਜਿਤ ਕਰਨੇ ਚਾਹੀਦੇ ਹਨ, ਜਿਸ ਨਾਲ ਬੱਚਿਆਂ ਨੂੰ ਨਵੀਂ ਸੇਧ ਮਿਲ ਸਕੇ ਅਤੇ ਉਹ ਸਮਾਜ ਅੰਦਰ ਫੈਲੀਆਂ ਬੁਰਾਈਆਂ ਪ੍ਰਤੀ ਸੁਚੇਤ ਹੋ ਸਕਣ।ਪੈਨਸ਼ਨਰ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਕਿਹਾ ਕਿ ਅਜਿਹੇ ਵਿਅਕਤੀ ਵਿਰਲੇ ਹੀ ਹੁੰਦੇ ਹਨ, ਜਿਨ੍ਹਾਂ ਦੇ ਜਾਣ ਤੋਂ ਬਾਅਦ ਵੀ ਅਸੀਂ ਸਭ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਉਨ੍ਹਾਂ ਨੂੰ ਯਾਦ ਕਰਦੇ ਹਾਂ।ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਸਵ: ਮਹਿਮਾ ਸਿੰਘ ਕੰਗ ਞ ਦਾ ਲਾਇਆ ਬੂਟਾ ਅੱਜ ਭਰ ਜਵਾਨ ਹੋ ਗਿਆ ਹੈ।ਫਰੰਟ ਦੀ ਉਚੀ ਪਛਾਣ ਹੀ ਮਾ. ਮਹਿਮਾ ਸਿੰਘ ਕੰਗ ਨੂੰ ਸੱਚੀ ਸ਼ਰਧਾਂਜਲੀ ਹੈ।
ਅਖੀਰ ‘ਚ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਮੇਰੇ ਨਾਂ ਨਾਲ ਕਮਾਂਡੈਂਟ ਸਰਕਾਰ ਵਲੋਂ ਲਾਇਆ ਗਿਆ, ਜਿਸ ਤੋਂ ਪੈਨਸ਼ਨ ਮਿਲਦੀ ਹੈ।ਪ੍ਰੰਤੂ ਆਮ ਲੋਕਾਂ ਵਿੱਚ ਕਮਾਂਡੈਂਟ ਬਣਾਉਣ ਵਾਲਾ ਮਹਿਮਾ ਸਿੰਘ ਕੰਗ ਸੀ, ਜਿਸ ਨੇ ਅਜਿਹੀ ਸੰਸਥਾ ਖੜ੍ਹੀ ਕਰਕੇ, ਖੁਦ ਪਿੱਛੇ ਰਹਿ ਮੈਨੂੰ ਉਚ ਦਰਜ਼ਾ ਦਿੱਤਾ।ਅਜਿਹੇ ਵਿਅਕਤੀ ਨੂੰ ਸ਼ਰਧਾਂਜਲੀ ਕੇਵਲ ਸ਼ਬਦਾਂ ਨਾਲ ਨਹੀਂ ਦਿੱਤੀ ਜਾ ਸਕਦੀ।
ਸਮਾਗਮ ਵਿੱਚ ਇੰਦਜੀਤ ਸਿੰਘ ਕੰਗ, ਪ੍ਰੇਮ ਨਾਥ, ਸੁਰਿੰਦਰ ਕੁਮਾਰ, ਰਜਿੰਦਰ ਸਿੰਘ, ਦਰਸ਼ਨ ਸਿੰਘ ਕੰਗ, ਬਲਜਿੰਦਰ ਸਿੰਘ, ਰਘਵੀਰ ਸਿੰਘ ਸਿੱਧੂ, ਨਿਰਮਲ ਸਿੰਘ ਹਰਬੰਸਪੁਰਾ, ਜੰਗੀਰਾ ਰਾਮ, ਸਵਿੰਦਰ ਸਿੰਘ, ਜੁਗਲ ਕਿਸ਼ੋਰ ਸਾਹਨੀ, ਰਵਿੰਦਰ ਕੌਰ, ਅਵਤਾਰ ਸਿੰਘ, ਪਰਮਜੀਤ ਸਿੰਘ ਮਾਛੀਵਾੜਾ, ਫਲਾਕੀ ਰਾਮ ਮਾਛੀਵਾੜਾ, ਦੇਸ ਰਾਜ, ਕਾਮਰੇਡ ਬੰਤ ਸਿੰਘ, ਬਲਵਿੰਦਰ ਵਰਮਾ ਆਦਿ ਸ਼ਾਮਲ ਸਨ।
ਮੰਚ ਸੰਚਾਲਨ ਦੀ ਭੂਮਿਕਾ ਦੀਪ ਦਿਲਬਰ ਦੁਆਰਾ ਬਾਖੂਬੀ ਨਿਭਾਈ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …