Wednesday, July 16, 2025
Breaking News

ਸਮਾਜ ਸੇਵਿਕਾ ਪ੍ਰੀਤੀ ਮਹੰਤ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਕੀਤੀ ਮਾਲੀ ਮਦਦ

ਸੰਗਰੂਰ, 18 ਮਈ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵਿਕਾ ਪ੍ਰੀਤੀ ਮਹੰਤ ਵਲੋਂ ਸ਼ਹਿਰ ਦੇ ਇੱਕ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਗਈ ਹੈ।ਸਥਾਨਕ ਮੈਗਜੀਨ ਮੁਹੱਲੇ ‘ਚ ਇੱਕ ਵਿਆਹ ਸਮਾਗਮ ਦੌਰਾਨ ਕੰਨਿਆ ਨੂੰ ਆਸ਼ੀਰਵਾਦ ਦੇਣ ਤੋਂ ਬਾਅਦ ਗੱਲਬਾਤ ਦੌਰਾਨ ਸਮਾਜ ਸੇਵਿਕਾ ਪ੍ਰੀਤੀ ਮਹੰਤ ਨੇ ਦੱਸਿਆ ਕਿ ਉਨ੍ਹਾਂ ਦੇ ਡੇਰੇ ਵਲੋਂ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਵੇਲੇ ਆਪਣੇ ਵਲੋਂ ਆਰਥਿਕ ਮਦਦ ਕਰਨ ਦੀ ਮੁਹਿੰਮ ਚਲਾਈ ਗਈ ਹੈ।ਜਿਸ ਤਹਿਤ ਉਹ ਸਮੇਂ ਸਮੇਂ `ਤੇ ਲੜਕੀਆਂ ਦੇ ਵਿਆਹਾਂ ਮੌਕੇ ਪਹੁੰਚ ਕੇ ਆਪਣੇ ਵਲੋਂ ਹਰ ਸੰਭਵ ਸਹਾਇਤਾ ਕਰਦੇ ਹਨ।ਅੱਜ ਵੀ ਉਹ ਸਵ. ਸ਼ਾਮ ਸੁੰਦਰ ਅਤੇ ਸੁਨੀਤਾ ਰਾਣੀ ਦੀ ਬੇਟੀ ਦੇ ਵਿਆਹ ਮੌਕੇ ਡੇਰੇ ਵਲੋਂ ਸਹਾਇਤਾ ਦੇਣ ਇਥੇ ਪੁੱਜੇ ਹਨ।ਉਨ੍ਹਾਂ ਦੱਸਿਆ ਕਿ ਵਿਆਹ ਵਾਲੀ ਲੜਕੀ ਨੂੰ ਡੇਰੇ ਵਲੋਂ ਆਸ਼ੀਰਵਾਦ ਦੇ ਤੌਰ `ਤੇ 3100 ਰੁਪਏ ਸ਼ਗਨ, ਪਿੱਤਲ ਦੀ ਪਰਾਤ ਤੇ 11 ਸੂਟ ਦਿੱਤੇ ਗਏ ਹਨ।
                ਇਸ ਮੌਕੇ ਸਟੇਟ ਸੋਸ਼਼ਲ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਅਤੇ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਸਮਾਜ ਸੇਵਿਕਾ ਪ੍ਰੀਤੀ ਮਹੰਤ ਵਲੋਂ ਸਮੇਂ-ਸਮੇਂ `ਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕੀਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …