Wednesday, July 16, 2025
Breaking News

ਸੜਕ ਸੁਰੱਖਿਆ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਕਮਿਸਨਰ ਪੁਲਿਸ ਅੰਮਿ੍ਤਸਰ ਅਰੁਨ ਪਾਲ ਸਿੰਘ ਆਈ.ਪੀ.ਐਸ ਦੀਆਂ ਹਦਾਇਤਾਂ ਅਨੁਸਾਰ ਏ.ਡੀ.ਸੀ.ਪੀ ਟਰੈਫਿਕ ਹਰਵਿੰਦਰ ਸਿੰਘ ਪੀ.ਪੀ.ਐਸ ਅਤੇ ਏ.ਸੀ.ਪੀ ਟਰੈਫਿਕ ਇਕਬਾਲ ਸਿੰਘ ਪੀ.ਪੀ.ਐਸ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਟਰੈਫਿਕ ਵਿੰਗ ਵਲੋਂ ਸੜਕ ਸੁਰੱਖਿਆ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਪ੍ਰਤੀ ਜਾਗਰੂਕਤਾ ਲਈ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਜੀ.ਟੀ ਰੋਡ ਵਿਖੇ ਸਕੂਲੀ ਵੈਨ ਡਰਾਇਵਰਾਂ ਲਈ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਇੰਸਪੈਕਟਰ ਅਨੂਪ ਕੁਮਾਰ, ਇੰਚਾਰਜ ਟਰੈਫਿਕ ਤੇ ਉਹਨਾਂ ਦੀ ਟੀਮ ਦੇ ਮੈਂਬਰ ਏ.ਐਸ.ਆਈ ਅਰਵਿੰਦਰਪਾਲ ਸਿੰਘ ਅਤੇ ਮੁੱਖ ਸਿਪਾਹੀ ਸੁਲਵੰਤ ਸਿੰਘ ਟਰੈਫਿਕ ਐਜੂਕੇਸਨ ਸੈਲ ਤੋਂ ਏ.ਐਸ.ਆਈ ਕੁਲਦੀਪ ਸਿੰਘ, ਸਿਪਾਹੀ ਅਰਸਦੀਪ ਸਿੰਘ, ਪੀ.ਐਚ.ਜੀ ਜਸਵੰਤ ਸਿੰਘ ਨੇ ਸ਼ਿਰਕਤ ਕੀਤੀ।
                        ਇੰਸਪੈਕਟਰ ਅਨੂਪ ਕੁਮਾਰ ਨੇ ਸਕੂਲੀ ਡਰਾਇਵਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਪਿੰਕ ਐਂਡ ਡਰੋਪ ਕਰਨ ਲੱਗਿਆਂ ਸਕੂਲੀ ਵਾਹਨਾਂ ਨੂੰ ਸੜਕ ਕਿਨਾਰੇ ਨਾ ਪਾਰਕ ਕੀਤਾ ਜਾਵੇ।ਉਨਾਂ ਨੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸਾਰੀਆਂ ਸ਼ਰਤਾਂ ਜਿਵੇਂ ਕਿ ਡਰਾਇਵਰ ਪੋ੍ਰਪਰ ਯੂਨੀਫਾਰਮ ਸਮੇਤ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ, ਡਰਾਇਵਰ ਕੋਲ 5 ਸਾਲ ਦਾ ਡਰਾਇੰਵਿੰਗ ਤਜ਼ਰਬਾ ਹੋਣਾ ਚਾਹੀਦਾ ਹੈ, ਸਕੂਲੀ ਬੱਸ ਵਿੱਚ ਸੀ.ਸੀ.ਟੀ.ਵੀ ਅਤੇ ਜੀ.ਪੀ.ਆਰ.ਐਸ ਸਿਸਟਮ ਲੱਗਾ ਹੋਣਾ ਚਾਹੀਦਾ ਹੈ, ਵਾਹਨ ਵਿੱਚ ਅੱਗ ਬੁਝਾਊ ਯੰਤਰ ਹੋਣਾ ਚਾਹੀਦਾ ਹੈ, ਵਾਹਨ ਵਿੱਚ ਡਰਾਇਵਰ ਦੇ ਇਲਾਵਾ ਇੱਕ ਕੰਡਕਟਰ ਅਤੇ ਮਹਿਲਾ ਵਿਦਿਆਰਥੀ ਹੋਣ ਦੀ ਸੂਰਤ ਵਿੱਚ ਇੱਕ ਮਹਿਲਾ ਅਟੈਡੈਂਟ ਦਾ ਹੋਣਾ ਲਾਜਮੀ ਹੈ।
                  ਟਰੈਫਿਕ ਮਾਰਸ਼ਲ ਸੁਰਿੰਦਰਪਾਲ ਸਿੰਘ ਨੇ ਵੀ ਬਿਹਤਰ ਡਰਾਇਵਿੰਗ ਲਈ ਸੇਫਟੀ ਟਿੱਪਸ ਸਾਂਝੇ ਕੀਤੇ ਅਤੇ ਡਰਾਇਵਰ ਨੂੰ ਲੇਨ ਡਰਾਇਵਿੰਗ ਲਈ ਪ੍ਰੇਰਿਤ ਕੀਤਾ।ਏ.ਐਸ.ਆਈ ਅਰਵਿੰਦਰਪਾਲ ਸਿੰਘ ਇੰਚਾਰਜ਼ ਟਰੈਫਿਕ ਐਜੂਕੇਸਨ ਸੈਲ ਵਲੋਂ ਹਾਜਰੀਨ ਨੂੰ ਆਪਣੇ ਵਹੀਕਲ ਦੇ ਸਾਰੇ ਜਰੂਰੀ ਕਾਗਜ਼ਾਤ ਜਿਵੇ ਆਰ.ਸੀ, ਪ੍ਰਦੂਸ਼ਣ ਸਰਟੀਫਿਕੇਟ, ਇੰਸੋਰੈਂਸ ਸਰਟੀਫਿਕੇਟ ਅਤੇ ਆਪਣਾ ਡਰਾਇਵਿੰਗ ਲਾਇਸੰਸ ਹਮੇਸ਼ਾਂ ਅੱਪਡੇਟ ਰੱਖਣ ਲਈ ਕਿਹਾ ਅਤੇ ਸਮਝਾਇਆ ਕਿ ਕਿਸੇ ਵੀ ਕਿਸਮ ਦੇ ਵਹੀਕਟ ਨੂੰ ਚਲਾਉਣ ਸਮੇਂ ਕਦੇ ਵੀ ਮੋਬਾਇਲ ਫੋਨ ਦੀ ਵਰਤੋ ਨਾਂ ਕੀਤੀ ਜਾਵੇ, ਕਿਉਂਕਿ ਅਜਿਹਾ ਕਰ ਨਾਲ ਧਿਆਨ ਟਰੈਫਿਕ ਤੋ ਹਟਦਾ ਹੈ ਅਤੇ ਹਾਦਸਾ ਹੋਣ ਦਾ ਖਤਰਾ ਬਣ ਜਾਂਦਾ ਹੈ।
                    ਇਸ ਤੋਂ ਇਲਾਵਾ ਸਕੂਲੀ ਵੈਨ ਡਰਾਇਵਰਾਂ ਨੂੰ ਅਨੁਸਾਸ਼ਨ ‘ਚ ਰਹਿ ਕੇ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕੀਤਾ।ਸੈਮੀਨਾਰ ਦੀ ਸਮਾਪਤੀ ‘ਤੇ ਕਾਲਜ ਪ੍ਰਿੰਸੀਪਲ ਧਰਮ ਸਿੰਘ ਜੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਦੌਰਾਨ 40 ਦੇ ਕ੍ਰੀਬ ਸਕੂਲੀ ਬੱਸ ਡਰਾਇਵਰਾਂ ਨੇ ਸੈਮੀਨਾਰ ਦੌਰਾਨ ਪ੍ਰਣ ਕੀਤਾ ਕਿ ਉਹ ਟਰੈਫਿਕ ਨਿਯਮਾਂ ਦਾ ਪਾਲਣ ਕਰਨਗੇ ਅਤੇ ਇੱਕ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਉਣਗੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …