Saturday, July 5, 2025
Breaking News

ਯੂਨੀਵਰਸਿਟੀ `ਚ ਭਵਿੱਖਮੁਖੀ ਤਕਨੀਕਾਂ `ਤੇ ਸਿਖਲਾਈ ਪ੍ਰੋਗਰਾਮ ਦਾ ਆਗਾਜ਼

ਅੰਮ੍ਰਿਤਸਰ, 19 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਤਿ ਆਧੁਨਿਕ ਬਹੁਅਨੁਸ਼ਾਸਨੀ ਤੇ ਅੰਤਰਅਨੁਸ਼ਾਸਨੀ ਭਵਿੱਖਮੁਖੀ ਤਕਨੀਕਾਂ ਬਾਰੇ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਐਮਿਟੀ ਯੂਨੀਵਰਸਿਟੀ ਉਤਰ ਪ੍ਰਦੇਸ਼ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਵਿੱਚ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਮੁੱਖ ਮਹਿਮਾਨ ਸਨ ਅਤੇ ਓ.ਐਸ.ਡੀ (ਵਾਈਸ ਚਾਂਸਲਰ) ਪ੍ਰੋ. ਹਰਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਐਮਿਟੀ ਯੂਨੀਵਰਸਿਟੀ ਤੋਂ ਡਾ. ਸ਼ੈਫਾਲੀ ਕਸ਼ਯਪ, ਡਾ. ਹਰਜਿੰਦਰ ਕੌਰ ਅਤੇ ਡਾ. ਅਵਿਨਾਸ਼ ਚੌਹਾਨ ਨੇ ਵੀ ਉਦਘਾਟਨੀ ਸਮਾਗਮ ਵਿਚ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।
                   ਸਨਿਰਜੈਸਟਿਕ ਟ੍ਰੇਨਿੰਗ ਪ੍ਰੋਗਰਾਮ ਯੂਟੀਲਾਈਜ਼ਿੰਗ ਦ ਸਾਇੰਟੇਫਿਕ ਐਂਡ ਟੈਕਨਾਲੋਜੀਕਲ ਇਨਫਰਾਸਟਰਕਚਰ ਅਧੀਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੱਲੋਂ ਸਪਾਸਰ ਵਿਚ ਸਮਾਗਮ ਵਿੱਚ ਪੱਛਮੀ ਬੰਗਾਲ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਤੋਂ ਤੀਹ ਤੋਂ ਵੱੱਧ ਪ੍ਰਤੀਭਾਗੀਆਂ ਨੇ ਭਾਗ ਲਿਆ।ਹਫ਼ਤੇ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਆਧੁਨਿਕ ਵਿਗਿਆਨਕ ਬੁਨਿਆਦੀ ਢਾਂਚੇ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਉਦਯੋਗ, ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀ ਤੋਂ ਵਿਦਵਾਨ ਉਨ੍ਹਾਂ ਨਾਲ ਗੱਲਬਾਤ ਕਰਨਗੇ।
                    ਪ੍ਰੋ. (ਡਾ.) ਰੇਣੂ ਭਾਰਦਵਾਜ ਡਾਇਰੈਕਟਰ ਰਿਸਰਚ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਵਿਭਾਗ ਦੀਆਂ ਗਤੀਵਿਧੀਆਂ `ਤੇ ਚਾਨਣਾ ਪਾਇਆ।ਡੀਨ ਲਾਈਫ ਸਾਇੰਸਜ਼, ਪ੍ਰੋ: ਬੀ.ਐਸ ਚੱਢਾ ਨੇ ਯੂਨੀਵਰਸਿਟੀ ਵਿੱਚ ਵਿਗਿਆਨਕ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ ਜਦੋਂ ਕਿ ਡਾ. ਸ਼ੈਫਾਲੀ ਕਸ਼ਯਪ ਨੇ ਨੂੰ ਡੀਐਸਟੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਸਰਬਜੋਤ ਸਿੰਘ ਨੇ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨਕ ਯੰਤਰਾਂ ਦੀ ਵਰਤੋਂ ਕਰਨ ਅਤੇ ਵਿਗਿਆਨਕ ਅਧਿਐਨ ਕਰਨ ਤੋਂ ਪਹਿਲਾਂ ਖੋਜ ਅਤੇ ਇਸ ਦੇ ਢੰਗ ਤਰੀਕਿਆਂ ਬਾਰੇ ਬਾਰੀਕੀ ਨਾਲ ਜਾਣਨ।ਇਸ ਮੌਕੇ ਪ੍ਰੋ. ਹਰਦੀਪ ਸਿੰਘ ਨੇ ਵਿਗਿਆਨਕ ਅਧਿਐਨ ਦੇ ਵਿਹਾਰਕ ਹਿੱਸੇ ਦੀ ਲੋੜ `ਤੇ ਜ਼ੋਰ ਦਿੱਤਾ।
                    ਇਸ ਮੌਕੇ ਡਾ. ਪਲਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ਼ਜ ਪ੍ਰੀਖਿਆਵਾਂ, ਪ੍ਰੋ. ਸੁਧਾ ਜਤਿੰਦਰ, ਡਾਇਰੈਕਟਰ ਐਚ.ਆਰ.ਡੀ.ਸੀ , ਪ੍ਰੋ. ਰਾਜਬੀਰ ਕੌਰ ਭੱਟੀ, ਡਿਪਟੀ ਡਾਇਰੈਕਟਰ ਐਚ.ਆਰ.ਡੀ.ਸੀ ਡਾ. ਸਰੋਜ ਅਰੋੜਾ, ਡਾਇਰੈਕਟਰ ਲਾਈਫ ਲੌਂਗ ਲਰਨਿੰਗ ਵੀ ਹਾਜ਼ਰ ਸਨ।ਐਮਿਟੀ ਯੂਨੀਵਰਸਿਟੀ ਤੋਂ ਡਾ. ਅਸ਼ੋਕ ਕੇ. ਚੌਹਾਨ, ਫਾਊਂਡਰ ਪ੍ਰਧਾਨ ਐਮੀਟੀ ਐਜੂਕੇਸ਼ਨ ਗਰੁੱਪ, ਡਾ. ਨਿਤਿਨ ਬੱਤਰਾ, ਸੀ.ਈ.ਓ., ਏ.ਆਈ.ਟੀ.ਡੀ , ਡਾ. ਆਰ.ਕੇ. ਕੋਹਲੀ, ਵਾਈਸ-ਚਾਂਸਲਰ, ਐਮਿਟੀ ਯੂਨੀਵਰਸਿਟੀ ਨੇ ਵਰਚੁਅਲ ਮੋਡ ਰਾਹੀਂ ਇਸ ਮੌਕੇ ਦੀ ਹਾਜ਼ਰੀ ਭਰੀ। ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ ਨੇ ਸਾਰੇ ਪ੍ਰਬੰਧਕਾਂ ਨੂੰ ਪ੍ਰੋਗਰਾਮ ਦੀ ਸਫਲਤਾਪੂਰਵਕ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਸਫਲਤਾਪੂਰਵਕ ਸੰਪੰਨ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …