Monday, July 14, 2025
Breaking News

ਸਰਬਸੰਮਤੀ ਨਾਲ ਹੋਈ ਟੀ.ਐਸ.ਯੂ (ਰਜਿ:) ਉਪ ਮੰਡਲ ਸ਼ਹਿਰੀ ਸਮਰਾਲਾ ਦੀ ਚੋਣ

ਸੁਰਜੀਤ ਕੁਮਾਰ ਨਿਰਵਿਰੋਧ ਪ੍ਰਧਾਨ ਤੇ ਸੰਗਤ ਸੇਖੋਂ ਸਕੱਤਰ ਚੁਣੇ ਗਏ

ਸਮਰਾਲਾ, 30 ਮਈ (ਇੰਦਰਜੀਤ ਸਿੰਘ ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਦੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਉਪ ਮੰਡਲ ਸ਼ਹਿਰੀ ਸਮਰਾਲਾ ਦੀ ਚੋਣ ਸਰਬਸੰਮਤੀ ਨਾਲ ਹੋਈ।ਇਸ ਚੋਣ ਇਜ਼ਲਾਸ ਦੀ ਪ੍ਰਧਾਨਗੀ ਜਸਵੰਤ ਸਿੰਘ ਪ੍ਰਧਾਨ ਵਲੋਂ ਕੀਤੀ ਗਈ।ਇਸ ਚੋਣ ਇਜ਼ਲਾਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਸਾਲ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਅਤੇ ਫੰਡ ਰਿਪੋਰਟ ਪੇਸ਼ ਕੀਤੀ ਗਈ।ਜਿਸ ਨੂੰ ਹਾਜ਼ਰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
               ਉਪਰੰਤ ਸਾਬਕਾ ਕਮੇਟੀ ਭੰਗ ਕਰਕੇ ਕਾਰਵਾਈ ਚੋਣ ਨਿਗਰਾਨ ਕਮੇਟੀ ਨੂੰ ਸੌਪੀ ਗਈ।ਸਰਬਸੰਮਤੀ ਨਾਲ ਹੋਈ ਚੋਣ ਵਿੱਚ ਪ੍ਰਧਾਨ ਦੇ ਅਹੁੱਦੇ ਲਈ ਸੁਰਜੀਤ ਕੁਮਾਰ ਘੁਲਾਲ, ਮੀਤ ਪ੍ਰਧਾਨ ਜਤਿਨ ਕੁਮਾਰ ਜੇ.ਈ, ਸਕੱਤਰ ਸੰਗਤ ਸਿੰਘ ਸੇਖੋਂ, ਸਹਾਇਕ ਸਕੱਤਰ ਮੋਹਣ ਸਿੰਘ ਜੇ.ਈ ਅਤੇ ਖਜ਼ਾਨਚੀ ਦੇ ਅਹੁੱਦੇ ਲਈ ਪਰਮਜੀਤ ਸਿੰਘ ਚੁਣੇ ਗਏ।ਉਪਰੰਤ ਚੋਣ ਨਿਗਰਾਨ ਵਜੋਂ ਹਾਜ਼ਰ ਦਰਸ਼ਨ ਸਿੰਘ ਢੰਡਾ ਨੇ ਕਾਰਵਾਈ ਨਵੀਂ ਕਮੇਟੀ ਨੂੰ ਸੌਪੀ।ਇਸ ਚੋਣ ਇਜ਼ਲਾਸ ਵਿੱਚ ਸਿਕੰਦਰ ਸਿੰਘ ਪ੍ਰਧਾਨ ਪੈਨਸ਼ਨਰਜ਼ ਮੰਡਲ ਸਮਰਾਲਾ (ਰਜਿ.), ਕੁਲਵਿੰਦਰ ਸਿੰਘ ਕੂਨੀ, ਗੁਰਸੇਵਕ ਸਿੰਘ, ਮਨਦੀਪ ਸਿੰਘ ਅਤੇ ਕਰਮ ਆਦਿ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …